New Year Wishes

Happy New Year 2010 in advance. With less than 48 hours left, people are all set to welcome the New Year 2010 with great enthusiasm and excitement. The New Year marks the end of 1 year and the start of the next year. People worldwide are in a festive mood, hoping that the new year 2010 will bring an end to the recession, bring more opportunities, prosperity and luck.

Advertisements

ਨਵਾਂ ਸਾਲ ਮੁਬਾਰਕ ਹੋੇ

ਨਵਾਂ ਸਾਲ ਮੁਬਾਰਕ ਹੋੇ, ਸਭ ਧਰਤੀ ਦੇ ਜਾਇਆਂ ਨੂੰ,
ਰਹਿਮਤਾਂ ਦਾ ਮ੍ਹੀਨ ਰੱਜ ਰੱਜ ਵਰਸੇ, ਰਿਜਕ ਵੀ ਮਿਲੇ ਪਰਾਇਆਂ ਨੂੰ,
ਝੂਠ ਬੁਰਾਈ ਹਰ ਥਾਂ ਹਾਰੇ, ਇਨਸਾਫ਼ ਮਿਲੇ ਸਚਿਆਰਾਂ ਨੂੰ,
ਪਿਆਰ ਅਮਨ ਦੇ ਗੀਤ ਪਏ ਗਾਈਏ, ਸਨਮਾਨ ਮਿਲੇ ਮੇਰੇ ਯਾਰਾਂ ਨੂੰ,
ਅਪਰਾਧੀ, ਗੁੰਡੇ, ਜੇਲ੍ਹੀਂ ਜਾਵਣ, ਸੱਚੇ ਮਾਨਣ ਅਧਿਕਾਰਾਂ ਨੂੰ,
ਹੱਸਦੀਆਂ ਰਹਿਣ ਵਤਨ ਦੀਆਂ ਰੂਹਾਂ, ਸਜ਼ਾ ਮਿਲੇ ਖੂੰਖਾਂਰਾਂ ਨੂੰ,
ਕਿਸੇ ਦੇ ਘਰ ਨਾ ਪੈਣ ਕੀਰਨੇ, ਸੀਨੇ ਠੰਡ ਵਰਤਾਈਂ ਮਾਵਾਂ ਨੂੰ,
ਊਚ ਨੀਚ ਦੇ ਰੰਗ ਮਿਟ ਜਾਵਣ, ਮਿਲਾ ਦੇ ਅੱਜ ਪੰਜ ਦਰਿਆਵਾਂ ਨੂੰ।
ਫੁੱਟ ਈਰਖਾ ਜੜ੍ਹੋਂ ਮੁਕਾ ਦੇ, ਗਲਵਕੜੀ ਪਾ ਮਿਲੀਏ ਭਰਾਵਾਂ ਨੂੰ,
ਬਾਣੀ ਬਾਣੇ ਦਾ ਸਤਿਕਾਰ ਬਖ਼ਸ਼ੀਂ, ਖੁਸ਼ ਹੋਈਏ ਵੇਖ ਗੁਲਜ਼ਾਰਾਂ ਨੂੰ,
ਰੱਬਾ ਰਹਿਮਤ ਐਸੀ ਕਰ ਦੇ, ਸਿੱਖ ਬੰਨਣ ਸਿਰ ਦਸਤਾਰਾਂ ਨੂੰ,
ਗੁਰੂ ਗੋਬਿੰਦ ਸਿੰਘ ਦੇ ਬਣਕੇ ਪੁੱਤਰ, ਪਹਿਨੀਏ ਪੰਜ ਕਰਾਰਾਂ ਨੂੰ।
ਪੁੱਤਾਂ ਦਾ ਦੁੱਖ ਨਾ ਮਾਂ ਪਿਓ ਦੇਖਣ, ਪੂਰੇ ਕਰਹ ਉਹ ਆਪਣੇ ਚਾਵਾਂ ਨੂੰ,
ਰਿਸ਼ਤੇ ਨਾਤੇ ਦੀ ਪਛਾਣ ਜੋ ਜਾਣੇ, ਸਭ ਰਲ ਮਿਲ ਮਾਨਣ ਚਾਵਾਂ ਨੂੰ।
ਮੈਂ ਤਾਂ ਵਿਚ ਪ੍ਰਦੇਸੀਂ ਬੈਠਾ, ਚੇਤੇ ਕਰਦਾ ਹਾਂ ਪਿੰਡ ਦੀਆਂ ਰਾਹਾਂ ਨੂੰ,
ਨਵਾਂ ਸਾਲ ਮੁਬਾਰਕ ਸ਼ਾਹੀ, ਸਭ ਮਾਂ-ਪਿਓ, ਭੈਣ ਭਰਾਵਾਂ ਨੂੰ।

ਸੂਰਜ ਵਰਗੀ ਸੋਚ -ਗੁਰੂ ਗੋਬਿੰਦ ਸਿੰਘ

ਗੁਰੂ ਗੋਬਿੰਦ ਸਿੰਘ ਸੂਰਜ ਦੀ ਸੋਚ , ਸਰਘੀ ਦਾ ਸੁਪਨਾ ਤੇ ਅਰਸ਼ ਜੇਡਾ ਬਲੀਆਂ ਦਾ ਦਾਨੀ-ਸ਼ਾਸਤਰ ਅਤੇ ਸ਼ਸਤਰ ਦਾ ਸੁਮੇਲ ਹੈ, ਮਾਡਲ ਹੈ- ਉਹ ਤਲਵਾਰ ਦਾ ਤੇ ਵਾਰ ਦਾ ਧਨੀ, ਬਾਪੂ ਨੂੰ ਕੁਰਬਾਨੀ ਦਾ ਰਾਹ ਦਸਦਾ-ਆਪ ਵੀ ਲਾਡਲੇ ਕੌਮ ਦੇ ਲੇਖੇ ਲਾ ਗਿਆ-ਨਿੱਕੀ ਜੇਹੀ ਉਮਰੇ ਅਰਸ਼ਾਂ ਵਰਗੇ ਉੱਚੇ ਕਰਤਵ ਸ਼ਾਇਦ ਇਸ ਸੂਰਮੇ ਦੇ ਹੀ ਹਿੱਸੇ ਆਏ ਸਨ-ਬਾਪ ਪਾਗਲ ਹੋ ਜਾਂਦੇ ਹਨ, ਮਾਵਾਂ ਮਰ ਮਿਟਦੀਆਂ ਹਨ- ਲਾਡਲਿਆਂ ਦੇ ਵਿਛੜਣ ਤੇ-ਪਰ ਉਹ ਪਤਾ ਨਹੀ ਕਿਸ ਮਿੱਟੀ ਚੋਂ ਉਪਜਿਆ-ਤੀਰਾਂ ਦਾ ਨਿਸ਼ਾਨਚੀ, ਖੰਜ਼ਰ ਦਾ ਪਿਤਾਮਾ, ਤਲਵਾਰ ਦਾ ਆਸ਼ਕ-ਉਹਨੇ ਇੱਕ ਹੰਝੂ ਵੀ ਨਾ ਕੇਰਿਆ।
ਸ਼ਾਸਤਰ ਅਤੇ ਸ਼ਸਤਰ ਦੇ ਮਾਡਲ ਰਾਹੀਂ ਸਗਲ ਜਮਾਤ ਸਾਜ ਕੇ ਇਕ ਖਾਲਸ ਹਾਰ ਪਰੋਇਆ ਜਿਸਦੇ ਫੁੱਲ ਪੱਤੀਆਂ ਰੰਗ ਬਿਰੰਗੇ ਤੇ ਸੂਹੇ ਸਨ। ਉਹ ਲਤਾੜੀਆਂ ਰੂਹਾਂ ਤੇ ਪੀੜਿਤ ਆਤਮਾਵਾਂ ਚ ਸਵੈਮਾਣ ਦਾ ਦੀਪਕ ਹੈ। ਅਮਰ ਸਿਰਜਣਾ ਚ ਮਾਨਵੀ ਮੁਕਤੀ ਲਈ ਕਰਮਸ਼ੀਲਤਾ ਦੀ ਤਸਵੀਰ ਹੈ- ਜੋ ਸਦਾ ਹੀ ਇਤਿਹਾਸ ਦੀ ਹਿੱਕ ਤੇ ਜੜੀ੍ਹ ਰਹੇਗੀ, ਜਿਸ ਨੇ ਜੂਝਣ ਚੋਂ ਆਪਣੇ ਅਰਥ ਭਾਲੇ ਸਨ ਤੇ ਸੰਸਾਰ ਨੂੰ ਭੇਟ ਕੀਤੇ ਵਿਸਾਖੀ ਵਰਗੇ ਨਵੀਨ ਦਿੰਹੁ ਜੋ ਕਦੇ ਵੀ ਸ਼ੇਰਾਂ ਦੀ ਕੌਮ ਨੂੰ ਨਹੀਂ ਭੁੱਲਣਗੇ-।
ઠઠ ਵਿਸਾਖੀ -ਪੰਜਾਬ ਦਾ ਉੱਤਮ ਤੇ ਪ੍ਰਸਿੱਧ ਤਿਉਹਾਰ ਹੈ- ਗਿੱਧੇ, ਭੰਗੜੇ ਰਾਹੀਂ ਖੁਸ਼ੀ ਨੂੰ ਜ਼ੋਰ-ਸ਼ੋਰ ਨਾਲ ਮਨਾਉਂਣ ਨੂੰ ਕਿਹਦਾ ਦਿੱਲ ਨਹੀ ਕਰਦਾ। ਕਣਕਾਂ ਨਾਲ ਭੜੋਲੇ ਕੋਠੀਆਂ ਤਾਂ ਭਰਦੀਆਂ ਹੀ ਹਨ-ਨਾਲ ਦੀ ਨਾਲ ਅੰਨ ਦਾਤਾ, ਖੇਤਾਂ ਦਾ ਸ਼ਹਿਨਸ਼ਾਹ ਲੋਕਾਈ ਦੀ ਵੀ ਭੁੱਖ ਦੂਰ ਕਰਦਾ ਆਪ ਵੀ ਹਿੱਕ ਕੱਢ ਕੇ ਚਾਰ ਦਿਨ ਟੁਰਦਾ ਹੈ, ਗੋਬਿੰਦ ਦੀ ਫ਼ੌਜ਼ ਦਾ ਸੈਨਕ। ਗੁਰੂ ਗੋਬਿੰਦ ਸਿੰਘ ਪਹਿਲਾਂ ਤੋਂ ਹੀ ਇਸ ਦੇ ਸਿਰਜਕ ਰਹੇ ਹਨ ਅਤੇ ਇਸੇ ਹੀ ਤਿਉਹਾਰ ਦੇ ਆਗਮਨ ‘ਤੇ ਖ਼ਾਲਸਾ ਪੰਥ ਦੀ ਸਿਰਜਣਾ ਦਾ ਅਨੋਖਾ, ਸੱਚਾ ਸੁੱਚਾ ਤੇ ਇਨਕਲਾਬੀ ਰਿਸ਼ਮਾਂ ਵਾਲਾ ਸੰਸਕਾਰ ਉਹਨੇ ਹੀ ਪਹਿਲੀ ਵਾਰ ਸਾਜਿਆ।
ਇੱਕ ਖਾਲਸ૶ਸੱਚੀ ਸੁੱਚੀ ਫ਼ੌਜ਼ ਦਾ ਰਚੇਤਾ,ਲੀਡਰ ਮੁੜ ਲੱਭਣਾ ਕਠਨ ਹੋ ਗਿਆ ਹੈ। ਕਾਲ ਦੇ ਭੈਅ ਤੋਂ ਉਹਦਾ ਖਾਲਸਾ ਮੁਕਤ ਹੋ ਕੇ ਅਕਾਲ ਸ਼ਕਤੀ ਵਿਚ ਤਰੰਗਿਤ ਹੋ ਜਾਂਦਾ ਹੈ-ਸ਼ਾਸਤਰ ਨੂੰ ਸ਼ਸਤਰ ਦੀ ਹੋਂਦ ਮਿਲ ਗਈ-ਥਿੜਕਦੀ ਕੌਮ ਦੀ ਨੀਂਹ ਬਲਵਾਨ ਬਣ ਗਈ। ਅਕਾਲ ਜੋ ਰਾਖਾ, ਕਿਰਪਾਲੂ ਤੇਗ ਦਾ ਧਨੀ ਵੀ ਹੈ- ‘ਗਰਬ ਗੰਜਨ ਦੁਸ਼ਟ ਸੂਰਜ ਸ਼ਕਤੀ ਵੀ ਹੈ-ਉਹਦੇ ਨਾਲ ਰਚਮਿਚ ਸਾਰੇ ਸੰਸੇ ਖਤਮ ਹੋ ਜਾਂਦੇ ਹਨ૶
ਗੋਬਿੰਦ ਸ਼ਬਦ ਸੁਚੇਤ ਪੱਧਰ ਤੋਂ ਉਪਰ ਬੈਠਾ ਹੈ- ਗੋਬਿੰਦ ਨੇ ਵਿਭਿੰਨ ਭ੍ਰਾਂਤੀਆਂ ਅਤੇ ਹੀਣ-ਭਾਵਨਾਵਾਂ ਵਾਲਿਆਂ ਨੂੰ ਸ਼ਬਦ ਤੇ ਤੀਰ ਵੰਡੇ। ਉਹਨੇ ਕੌਮ ਦੀ ਮਾਨਸਿਕਤਾ ਚੋਂ ਗੁਲਾਮੀ ਮਾਰੀ ਤੇ ਯੋਧਿਆਂ ਦੇ ਸਿਰਤਾਜ ਬਣੇ। ਸੱਚ ਦੇ ਸਫ਼ਿਆਂ ਚੋਂ ਖਾਲਸਾ ਸਾਜ ਕੇ ਨਵਾਂ ਨਿਰਾਲਾ ਜੇਹਾ ਵਰਕਾ ਥੱਲਿਆ। ਖਾਲਸੇ ਦੇ ਸੰਕਲਪ ਵਿਚੋਂ ਹੀ ਗੋਬਿੰਦ ਸ਼ਬਦ ਉਪਜਿਆ ਸੀ ਕਦੇ।
ਲ਼ੋਕੋ ਲੱਭ ਕੇ ਲਿਆਓ ਕਿਤਿਓਂ-ਉਹ ਲੀਡਰ-ਨਹੀਂ ਤਾਂ ਇਹ ਕੌਮ ਖਿੰਡ ਚੱਲੀ ਹੈ- ਕਿਤਿਓਂ ਭਾਲੋ ਉਹੀ ਇਖਲਾਕ ਦਾ ਚਿਹਰਾ ਜੋ ਅੱਜ ਦੇ ਸਵੇਰਿਆਂ ਚ ਨਵਾਂ ਜੇਹਾ ਸੂਰਜ ਬਣ ਕੇ ਉਦੈ ਹੋਵੇ-!!!!!!
ਗੋਬਿੰਦ ਜਾਇਆ ਨਾ ਕਿਸੇ ਦੀ ਈਨ ਪ੍ਰਵਾਨ ਕਰੇ ਨਾ ਹੀ ਈਨ ਮੰਨਵਾਏ। ਉਹਦਾ ਕਰਮ ਸ਼ੁੱਭ ਅਮਲ ਦੀਆਂ ਪੈੜਾਂ ਤੇ ਪੱਬ ਧਰਦਾ ਹੈ। ਜਦੋਂ ਸ਼ੁੱਭ ਕਰਮ ਜੂਝ ਮਰਨਾ ਹੋ ਜਾਵੇ-ਮਨ ਚਿੱਤ ਚ ਦਰਿੜ ਇਰਾਦਾ ਉੱਗ ਆਵੇ, ਸੇਧ ਤੇ ਤਲਵਾਰ ਗੋਬਿੰਦ ਦੀ ਹੋਵੇ, ਜਿੱਤ ਨਿਸ਼ਚੈ ਹੀ ਹੋ ਜਾਂਦੀ ਹੈ- ਦਰਿੜਤਾ ਇੱਕ ਕਰਮ ਹੈ ਸੱਚਾ ਸੁੱਚਾ-ਇਸ਼ਕ ਹੈ ਗੋਬਿੰਦ ਸ਼ਬਦ ਦਾ, ਮੁਹੱਬਤ ਹੈ-ਸੱਥਰਾਂ ਤੇ ਸੌਣ ਵਾਲੇ ਨਾਲ। ‘ਜਬ ਆਵ ਕੀ ਅਉਧ ਨਿਦਾਨ ਬਨੈ, ਅਤ ਹੀ ਰਨ ਮੈਂ ਤਬ ਜੂਝ ਮਰੋ।’ ਜਦੋਂ ਸੀਨੇ ਚ ਗੋਬਿੰਦ ਸ਼ਬਦ ਹੋਵੇ ਤੇ ਕਰਮ ਵਿਚ ਜੂਝਣ ਦਾ ਚਾਓ ਚਮਕੇ-ਓਦੋਂ ਹਰ ਪਾਸੇ ਹੀ ਜਿੱਤ ਹੁੰਦੀ ਹੈ। ਓਦੋਂ ਹੀ ਜ਼ਫਰਨਾਮਾઠ ਜਨਮ ਲੈਂਦਾ ਹੈ-ਦੋਸਤੋ। ਗੋਬਿੰਦ ਮਾਡਲ ਸ਼ਾਸਤਰ ਅਤੇ ਸ਼ਸਤਰ ਚੜ੍ਹਦੀ ਕਲਾ ਵਾਲਾ ਹੈ ਜੋ ਭਵਿੱਖਮੁਖੀ, ਨਵੀਂ ਪੈੜ੍ਹ ਤੇ ਸਰ੍ਹੋਂ ਦੇ ਫੁੱਲਾਂ ਵਰਗਾ ਤਾਰੀਖ਼ ਦਾ ਪੰਨਾ ਹੈ।
ਗੋਬਿੰਦ ਸ਼ਬਦ ਸ਼ਕਤੀ ਦਾ ਰਹੱਸ ਹੈ ਕਿ ਉਨ੍ਹਾਂ ਸੰਕਲਪਾਂ ਨੂੰ ਵਿਹਾਰਕ ਝਰੋਖੇ ‘ਚੋਂ ਉਸਾਰਕੇ ਇਤਿਹਾਸ ਦੇ ਪੰਨਿਆਂ ਤੇ ਜੜ੍ਹ ਦਿਤਾ- ਜੋ ਇਨਸਾਨੀਅਤ ਦਾ ਗੌਰਵ ਅਤੇ ਸਵੈ-ਮਾਣ ਬਣਿਆ-ਰਾਹ ਉਕਰਿਆ, ਪੈੜ ਪਾਈ ਗਈ। ਚਿੰਤਨ ਅਤੇ ਚੇਤਨਾ ਚ ਗੋਬਿੰਦ ਨੇ ਨਿਵੇਕਲੇ ਜੇਹੇ ਸਫ਼ੇ ਸਿਰਜੇ-ਜਿਨ੍ਹਾਂ ਦੀ ਪ੍ਰਾਸੰਗਿਕਤਾ ਵਰਤਮਾਨ ਸਮੇਂ ਦੇ ਸੀਨੇ ਉਪਰ ਵੀ ਅਰਸ਼ ਵਰਗਾ ਹੀ ਸਤੰਬ ਹੈ-ਮੀਨਾਰ ਹੈ ਅੰਬਰ ਦੇ ਬਨੇਰੇ ‘ਤੇ।
ਤਾਰੀਖ ਦੇ ਪੰਨੇ ਤੇ ਚਿੰਤਨ ਅਤੇ ਚੇਤਨ ਵਿਚ ਜਿਹੜਾ ਨਵਾਂ ਅਧਿਆਇ ਗੋਬਿੰਦ ਨੇ ਸ਼ੁਰੂ ਕੀਤਾ ਸੀ-ਉਹਦਾ ਕਿਤੇ ਵੀ ਨਿਸ਼ਾਨ ਨਹੀ ਮਿਲਦਾ ૶ਜੋ ਰੁਲਦਾ ਜਾ ਰਿਹਾ ਹੈ ਲੋਕੋ! ਜੇ ਇਹੀ ਸਾਡੇ ਵਿਹੜਿਆਂ ਚ ਸੋਚ ਬਣੀ ਰਹੀ, ਜੋ ਅੱਜਕਲ ਵਿਚਰ ਵਾਪਰ ਰਿਹਾ ਹੈ ਤਾਂ ਗੋਬਿੰਦ ਦੇ ਤੀਰ ਇੱਕ 2 ਕਰਕੇ ਸਾਨੂੰ ਪੁੱਛਣਗੇ-ਬਾਪੂ ਦੇ ਸੀਸ ਦੀ ਤਾਰੀ ਕੀਮਤ, ਤੋਤਲੀ ਉਮਰੇ ਸਾਡੇ ਵਾਸਤੇ ਚਿਣੇ ਨੀਹਾਂ ਚ ਪਿਆਰੇ ਤੇ ਨਿਆਰੇ ਲਾਡਲੇ ਜੇਹੇ ਬੋਲ ਤੇ ਸੀਨੇ। ਮਾਂ ਗੁਜਰੀ ਦੀ ਹਿੱਕ ਫਿਰ ਭੁੱਬਾਂ ਮਾਰ ਕੇ ਤੜਪੇਗੀ,ਭਾਂਵੇਂ ਕਿ ਉਸ ਨੇ ਓਦੋਂ ਅੱਥਰੂ ਵੀ ਨਹੀਂ ਸੀ ਕੇਰਿਆ-ਕੌਮ ਕੁਰਾਹੇ ਪੈ ਚੱਲੀ ਹੈ, ਗੋਬਿੰਦ ਦੀਆਂ ਪੈੜਾਂ ਤੋਂ ਪਰ੍ਹੇ ਹੋਈ ਜਾ ਰਹੀ ਹੈ-
ਗੋਬਿੰਦ ਨੇ ਭਗੌਤੀ ਨੂੰ ਸਿਮਰ ਕੇ ਪੰਥ ਸਾਜਿਆ ਸੀ૶ਏਸੇ ਕਰਕੇ ਪੰਥ ਦੀ ਸੁਰਤਿ ਵਿਚ ਸ਼ਸਤਰ ਦੀ ਉਪਾਸਨਾ ਹੋਈ ਤੇ ਹਮੇਸ਼ਾਂ ਨਿਆਰਾ ਤੇ ਨਿਰਾਲਾ ਰਿਹਾ ਹੈ- ਨਵੇਂ ਚਰਿਤਰ ਵਾਲਾ ૶ਕਿਉਂਕਿ ਉਹਦੇ ਚਿੱਤ ਵਿਚ ਯੁੱਧ ਅਤੇ ਮੁੱਖ ਵਿਚ ਨਾਨਕ ਹੈ। ਸ਼ਾਸਤਰ ਅਤੇ ਸ਼ਸਤਰ ਦਾ ਸੰਗਮ ਹੋ ਗਿਆ ਹੈ। ਮਜਲੂਮ ਦਾ ਰੱਖਿਅਕ ਹੈ- ਗੋਬਿੰਦ।

ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਵਿਸ਼ੇਸ਼: ਜਿਸ ਧੱਜ ਸੇ ਕੋਈ ਮਕਤਲ ਪੇ ਗਯਾ, ਵੋ ਸ਼ਾਨ ਸਲਾਮਤ ਰਹਤੀ ਹੈ

ਅਰਦਾਸ ਸਿੱਖ ਦੀ ਅਰਜ਼ ਵੀ ਹੈ ਅਤੇ ਦਾਸਤਾਨ ਵੀ ਅਰਥਾਤ ਇਹ ਪ੍ਰਭੂ ਦੀ ਬੰਦਗੀ ਅਤੇ ਅਰਾਧਨਾ ਹੈ ਅਤੇ ਨਾਲ ਹੀ ਉਸ ਪ੍ਰਭੂ ਕੇ ਪੰਥ ਦਾ ਜਗਤ-ਤਮਾਸ਼ਾ ਵੇਖਦਿਆਂ ਹੋਇਆਂ ਦਾ ਇਤਿਹਾਸ ਹੈ। ਅਕਾਲ ਪੁਰਖ ਦੀ ਕਣ-ਕਣ ਵਿਚ ਪਸਰੀ ਹੋਈ ਸ਼ਕਤੀ ਨੂੰ ਭਗੌਤੀ ਦੇ ਰੂਪ ਵਿਚ ਨਮਸਕਾਰ ਕਰਦਿਆਂ ਹੋਇਆਂ ਅਕਾਲ ਪੁਰਖ ਦੀ ਜੋਤ ਦਸਾਂ ਪਾਤਸ਼ਾਹੀਆਂ, ਦਸ ਗੁਰੂ ਸਾਹਿਬਾਨ ਅਤੇ ਦਸ ਗੁਰੂ ਸਾਹਿਬਾਨ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਜਦਾ ਕਰਨ ਉਪਰੰਤ ਉਨ੍ਹਾਂ ਨੂੰ ਆਪਣੀ ਸਦੀਵੀ ਕੌਮੀ ਯਾਦ ਦਾ ਹਿੱਸਾ ਬਣਾਉਂਦੀ ਹੈ ਜਿਨ੍ਹਾਂ ਸਤਿਗੁਰਾਂ ਅੱਗੇ ਅਤੇ ਸਤਿਗੁਰਾਂ ਦੇ ਆਦਰਸ਼ ਨੂੰ ਰੂਪਮਾਨ ਕਰਨ ਲਈ ਸੀਸ ਭੇਟ ਕਰ ਦਿੱਤੇ। ਇਥੇ ਪੰਜ ਪਿਆਰੇ ਹਨ ਜਿਨ੍ਹਾਂ ਨੇ ਵੈਸਾਖੀ ਸੰਨ ੧੬੯੯ ਨੂੰ ਸਤਿਗੁਰੂ ਦੇ ਅਗੰਮੀ ਪ੍ਰੇਮ ਦੀ ਪ੍ਰੀਖਿਆ ਪਾਸ ਕਰਦਿਆਂ ਹੋਇਆਂ ਆਪਣੇ ਸੀਸ ਅਰਪਣ ਕੀਤੇ। ਇਸ ਉਪਰੰਤ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੂੰ, ਉਨ੍ਹਾਂ ਦੀ ਕਮਾਈ ਨੂੰ, ਹਰ ਸਿੱਖ ਹਰ ਰੋਜ਼ ਸਜਦਾ ਕਰਦਾ ਹੈ।
ਅਰਦਾਸ ਵਿਚ ਗੁਰੂ-ਸਪੁੱਤਰ ਹੋਣ ਕਰਕੇ ਨਾ ਪਹਿਲਾਂ ਇਹ ਸਥਾਨ ਕਿਸੇ ਨੂੰ ਪ੍ਰਾਪਤ ਹੋਇਆ, ਨਾ ਚਹੁੰਆਂ ਸਾਹਿਬਜ਼ਾਦਿਆਂ ਨੂੰ। ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਨੂੰ ਵੀ ਅਰਦਾਸ ਵਿਚ ਸਥਾਨ ਪ੍ਰਾਪਤ ਨਹੀਂ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰਾਂ ਨੂੰ ਪੰਜਾਂ ਪਿਆਰਿਆਂ ਤੋਂ ਬਾਅਦ ਇਹ ਸਦੀਵੀ ਸਥਾਨ ਕੌਮ ਦੇ ਮਨ ਮੰਦਰ ਵਿਚ ਪ੍ਰਾਪਤ ਹੈ। ਇਸ ਸਥਾਨ ਦੀ ਪ੍ਰਾਪਤੀ ਹੋਰ ਸਿਦਕੀ ਸਿੰਘਾਂ ਵਾਂਗ ਇਨ੍ਹਾਂ ਨੇ ਸੀਸ ਭੇਟ ਦੇ ਕੇ ਕੀਤੀ ਹੈ। ਦਸਮ ਪਾਤਸ਼ਾਹ ਦੇ ਇਨ੍ਹਾਂ ਮਾਸੂਮ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਜਾਹੋ-ਜਲਾਲ ਨਾਲ ਕੇਵਲ ਸਿੱਖ ਇਤਿਹਾਸ ਹੀ ਰੌਸ਼ਨ ਨਹੀਂ ਬਲਕਿ ਦੁਨੀਆਂ ਦੇ ਇਤਿਹਾਸ ਵਿਚ ਹੋਰ ਕਿਸੇ ਐਸੀ ਸ਼ਹੀਦੀ ਦੀ ਮਿਸਾਲ ਨਹੀਂ ਮਿਲਦੀ। ਜਿਸ ਕਮਸਿਨ ਉਮਰ ਦੇ ਵਿਚ ਇਨ੍ਹਾਂ ਨੇ ਮੌਤ ਲਾੜੀ ਨੂੰ ਹੱਸ-ਹੱਸ ਜੱਫੀ ਪਾਈ ਇਸ ਦਾ ਕੋਈ ਸਾਨੀ ਨਹੀਂ। ਕਿਸੇ ਪਿਤਾ ਨੇ ਆਪਣੇ ਪੁੱਤਰਾਂ ਨੂੰ ਇਵੇਂ ਸ਼ਹਾਦਤ ਲਈ ਤਿਆਰ ਕੀਤਾ ਹੋਵੇ ਅਤੇ ਜੰਗ ਵਿਚ ਆਪਣੇ ਹੱਥੀਂ ਤੋਰਿਆ ਹੋਵੇ ਇਸ ਦੀ ਵੀ ਕੋਈ ਮਿਸਾਲ ਨਹੀਂ। ਸਿਤਮ, ਜ਼ਫਾ ਤੇ ਕਹਿਰ ਦਾ ਜੋ ਮੁਕਾਬਲਾ ਪਿਆਰ, ਸਿਦਕ, ਵਫ਼ਾ ਦੇ ਨਾਲ ਹੋਇਐ ਉਹ ਅਧਿਆਤਮਕ ਮੰਡਲ ਵਿਚ ਸਦਾ ਸੂਰਜਵਤ ਰੋਸ਼ਨ ਰਹੇਗਾ। ਇਤਿਹਾਸਕ ਤੌਰ ‘ਤੇ ਇਸ ਸਾਕੇ ਦਾ ਅਰੰਭ ਦਿੱਲੀ ਦੇ ਬਾਦਸ਼ਾਹ, ਸਰਹੰਦ ਦੇ ਨਵਾਬ ਅਤੇ ਪਹਾੜੀ ਹਿੰਦੂ ਰਾਜਪੂਤ ਰਾਜਿਆਂ ਵੱਲੋਂ ਖਾਲਸਾ ਪੰਥ ਦਾ ਵਿਕਾਸ ਰੋਕਣ ਲਈ ਖਾਲਸੇ ਦੀ ਪਿੱਤਰਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਕਈ ਮਹੀਨਿਆਂ ਦੀ ਘੇਰਾਬੰਦੀ ਤੋਂ ਹੁੰਦਾ ਹੈ। ਮੁਗਲੀਆ ਹਕੂਮਤ ਵੱਲੋਂ ਕੁਰਾਨ ਸ਼ਰੀਫ ਦੀਆਂ ਝੂਠੀਆਂ ਸਹੁੰਆਂ ਅਤੇ ਹਿੰਦੂ ਪਹਾੜੀ ਰਾਜਿਆਂ ਵੱਲੋਂ ਗਊਆਂ ਦੀ ਸੌਗੰਧ ਤੋਂ ਬਾਅਦ ਹੁੰਦਾ ਹੈ ਅਤੇ ਅਨੰਦਪੁਰ ਸਾਹਿਬ ਵਿਚ ਭੁੱਖੇ-ਤਿਹਾਏ ਤੇ ਜ਼ਖ਼ਮੀ ਸਿੰਘਾਂ ਦੀ ਅਰਜ਼ ‘ਤੇ ਗੁਰੂ ਕਲਗੀਧਰ ਕਿਲ੍ਹਾ ਛੱਡ ਸਭ ਤੋਂ ਬਿਖਮ ਪੈਂਡੇ ‘ਤੇ ਤੁਰ ਪੈਂਦੇ ਹਨ। ਕੁਦਰਤ ਵੀ ਇਸ ਪਰਮ ਪੁਰਖ ਦੇ ਦਾਸ ਦੀ ਪ੍ਰੇਮਾ-ਭਗਤੀ ਪਰਖਣ ਲਈ ਆਪਣੀ ਭਿਅੰਕਰਤਾ ਦੀ ਚਰਮ ਸੀਮਾ ‘ਤੇ ਹੈ। 1704 ਦੀ ਦਸੰਬਰ ਵਿਚ ਪੰਜਾਬ ਦੇ ਪੋਹ ਮਹੀਨੇ ਦੀਆਂ ਠੰਡੀਆਂ ਯੱਖ ਰਾਤਾਂ ਹਨ, ਨਿਰੰਤਰ ਬਾਰਸ਼, ਠੰਡ ਦੇ ਇਸ ਕਹਿਰ ਵਿਚ ਹੋਰ ਵਾਧਾ ਕਰ ਰਹੀ ਹੈ। ਏਸ ਅਵਸਥਾ ਵਿਚ ਚੜ੍ਹੀ ਹੋਈ ਸ਼ੂਕਦੀ ਸਰਸਾ ਨਦੀ ਕੁਝ ਸੈਂਕੜੇ ਸਿੰਘਾਂ ਨਾਲ ਪਾਰ ਕਰਨੀ ਹੈ। ਪਿੱਛੇ ਮੁਗਲਈ ਤੇ ਪਹਾੜੀ ਫੌਜਾਂ ਸਾਰੇ ਪ੍ਰਣ ਤੋੜ ਕੇ ਹਮਲੇ ‘ਤੇ ਹਮਲਾ ਕਰ ਰਹੀਆਂ ਹਨ ਜਿਸ ਦਾ ਸਿੱਖ ਸੂਰਮਗਤੀ ਨਾਲ ਮੁਕਾਬਲਾ ਕਰਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕਰ ਰਹੇ ਹਨ। ਇਸ ਬਰਫ਼ ਵਰਗੇ ਠੰਡੇ ਜਲ ਨਾਲ ਸ਼ੂਕਦੇ ਚੜ੍ਹੇ ਹੋਏ ਦਰਿਆ ਨੂੰ ਘੋੜਿਆਂ ‘ਤੇ ਸਵਾਰ ਸਿੰਘ ਪਾਰ ਕਰਦੇ ਕਈ ਦਰਿਆ ਵਿਚ ਭੇਟ ਹੋ ਗਏ ਅਤੇ ਇਥੇ ਹੀ ਪਰਵਾਰ-ਵਿਛੋੜਾ ਹੋਇਆ। ਦਸਮ ਪਾਤਸ਼ਾਹ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਅੱਡ ਅਤੇ ਮਾਤਾ ਗੁਜਰੀ ਜੀ ਅਤੇ ਦੋ ਛੋਟੇ ਸਾਹਿਬਾਜ਼ਦੇ ਅੱਡ। ਇਸ ਅਵਸਥਾ ਵਿਚ ਸਤਿਗੁਰੂ ਜੀ ਚਮਕੌਰ ਸਾਹਿਬ ਪੁੱਜਦੇ ਹਨ ਅਤੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਗੰਗੂ ਬ੍ਰਾਹਮਣ ਪੈਸਿਆਂ ਦੇ ਲਾਲਚ ਵਿਚ ਵਿਸ਼ਵਾਸਘਾਤ ਕਰ ਕੇ ਪਹਿਲਾਂ ਮੋਰਿੰਡੇ ਦੇ ਨਵਾਬ ਕੋਲ ਅਤੇ ਉਥੋਂ ਫਿਰ ਨਵਾਬ ਸਰਹਿੰਦ ਦੀ ਕੈਦ ਵਿਚ ਪਹੁੰਚ ਜਾਂਦੇ ਹਨ। ਚਮਕੌਰ ਸਾਹਿਬ ਦੀ ਸਰਜ਼ਮੀਨ ‘ਤੇ ਖਾਲਸੇ ਦਾ ਜਾਹੋ-ਜਲਾਲ ਪੂਰੀ ਸਿਖਰ ‘ਤੇ ਹੈ। ਦੁਨੀਆਂ ਦੀਆਂ ਦਸ ਸਭ ਤੋਂ ਅਸਾਵੀਆਂ ਫਸਵੀਆਂ ਜੰਗਾਂ ਦਾ ਜ਼ਿਕਰ ਇਤਿਹਾਸਕਾਰਾਂ ਨੇ ਕੀਤਾ ਹੈ। ਚਮਕੌਰ ਦੀ ਜੰਗ ਇਨ੍ਹਾਂ ਜੰਗਾਂ ਤੋਂ ਅਨੂਪਮ ਤੇ ਵਿਲੱਖਣ ਹੈ। ਸੰਸਾਰ ਵਿਜੇਤਾ ਨੈਪੋਲੀਅਨ ਜਿਸ ਦਾ ਮਸ਼ਹੂਰ ਕਥਨ ਸੀ ਕਿ ਮੈਂ ਜੰਗ ਦੇ ਮੈਦਾਨ ਵਿਚ ਜਾਂਦਾ ਹਾਂ, ਦੇਖਦਾ ਹਾਂ ਅਤੇ ਜੰਗ ਫਤਹ ਹੋ ਜਾਂਦਾ ਹੈ। I came, I saw and I conqured. ਪਰ ਇਸ ਦੁਨੀਆਂ ਦੇ ਸਭ ਤੋਂ ਵੱਡੇ ਜਰਨੈਲਾਂ ਵਿੱਚੋਂ ਸ਼ੁਮਾਰ ਜਰਨੈਲ ਨੇ ਜਦੋਂ ਹਥਿਆਰ ਸੁੱਟੇ ਅਤੇ ਹਾਰ ਤੇ ਅਧੀਨਗੀ ਕਬੂਲ ਕੀਤੀ ਤਾਂ ਉਹ ਪੱਕੇ ਕਿਲ੍ਹੇ ਵਿਚ ਸੀ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਉਸ ਕੋਲ ਸ਼ਸਤਰਬੱਧ ਫੌਜ ਸੀ ਪਰ ਚਮਕੌਰ ਦੀ ਜੰਗ ਵਿਚ ਇਸ ਅਗੰਮੀ ਸੂਰਮੇ ਦਾ ਜਾਹੋ-ਜਲਾਲ ਤੇ ਰੂਹਾਨੀ ਓਜ਼ ਆਪਣੀ ਸਿਖਰ ‘ਤੇ ਹੈ ਜਦੋਂ ਉਹ ਕੱਚੀ ਗੜ੍ਹੀ ਵਿਚ ਪਰ ਭੁੱਖੇ-ਤਿਹਾਏ ਸਿੰਘਾਂ ਨਾਲ ਬੇ ਸਰੋ-ਸਾਮਾਨ ਦੀ ਹਾਲਤ ਵਿਚ ਇਸ ਅਸਾਵੀਂ ਜੰਗ ਵਿਚ ਜੂਝਦਾ ਹੈ। ਗੁਰੂ ਕਲਗੀਧਰ ਦੀ ਇਹ ਜੰਗ ਉਨ੍ਹਾਂ ਵੱਲੋਂ ਹੀ ਉਚਾਰੇ ‘ਨਮੋ ਜੁੱਧ ਜੁੱਧੇ’ ਅਤੇ ‘ਨਮੋ ਸਸਤ੍ਰ ਪਾਨੇ’ ਦੇ ਸੰਕਲਪ ਨੂੰ ਸਾਕਾਰ ਕਰਦੀ ਹੈ ਜਿਸ ਅੱਗੇ ਜ਼ਮਾਨਾ ਸਦੈਵ ਨਤਮਸਤਕ ਰਹੇਗਾ। ਲੱਖਾਂ ਦੀ ਫੌਜ ਨੇ ਗੜ੍ਹੀ ਨੂੰ ਘੇਰਾ ਪਾਇਆ ਹੈ। ਇਕ-ਇਕ ਕਰਕੇ ਸਿੰਘ ਬਾਹਰ ਨਿਕਲ ਕੇ ਸੂਰਮਗਤੀ ਦੇ ਨਵੇਂ ਕਿਆਮ ਸਥਾਪਤ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰਦੇ ਹਨ। ਉਦੋਂ ਹੀ ਕੁਰਬਾਨੀਆਂ ਦੇ ਅਕਾਸ਼ ਵਿਚ ਐਸੀ ਬਿਜਲੀ ਚਮਕੀ ਜਿਸ ਨੇ ਸਭ ਨੂੰ ਚਕਾਚੌਂਧ ਕਰ ਦਿੱਤਾ। ਮੁੱਛ ਫੁੱਟਦੇ ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਨੇ ਪਿਤਾ ਗੁਰੂ ਤੋਂ ਜੰਗ ਵਿਚ ਜਾਣ ਦੀ ਇਜਾਜ਼ਤ ਮੰਗੀ। ਅੱਲਾ ਯਾਰ ਖਾਂ ਜੋਗੀ ਦੇ ਲਫ਼ਜ਼ਾਂ ਵਿਚ ਸਾਹਿਬਜ਼ਾਦੇ ਨੇ ਆਪਣੀ ਦ੍ਰਿੜ੍ਹਤਾ ਦੱਸਦਿਆਂ ਹੋਇਆਂ ਕਿਹਾ-
ਮੈਂ ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ।
ਜੀਤਾ ਤੋ ਗਿਆ ਖੈਰ, ਜੀਤਾ ਨ ਆਉਂਗਾ।
ਜ਼ਮਾਨੇ ਨੇ ਅੱਜ ਤੀਕ ਕਿਸੇ ਪਿਤਾ ਨੂੰ ਪੁੱਤਰ ਨੂੰ ਆਪੂੰ ਅਸੀਸ ਦੇ ਕੇ ਯੁੱਧ ਕਰਨ ਲਈ ਨਹੀਂ ਸੀ ਤੋਰਿਆ। ਪਰ ਪਿਤਾ ਦੇ ਦਾਨੀ ਸਤਿਗੁਰੂ ਨੇ ਸਪੁੱਤਰਾਂ ਨੂੰ ਵੀ ਧਰਮ ਦੇ ਲੇਖੇ ਲਾਉਣ ਦਾ ਨਵਾਂ ਇਤਿਹਾਸ ਰਚਿਆ। ਵੱਡੇ ਸਾਹਿਬਜ਼ਾਦੇ ਨੇ ਜੰਗ ਵਿਚ ਭੜਥੂ ਪਾ ਦਿੱਤਾ। ਹਜ਼ਾਰਾਂ ਦੁਸ਼ਟ ਹਮਲਾਵਰਾਂ ਦੇ ਆਹੂ ਲਾਹੇ। ਘੋਰ ਘਮਸਾਨ ਵਿਚ ਅਖੀਰ ਬਾਬਾ ਅਜੀਤ ਸਿੰਘ ਜ਼ੁਰਅਤ ਤੇ ਸੂਰਮਗਤੀ ਦੇ ਨਵੇਂ ਪੂਰਨੇ ਪਾਉਂਦੇ ਹੋਏ ਜਾਮ-ਏ-ਸ਼ਹਾਦਤ ਪੀ ਗਏ। ਸਾਹਿਬਜ਼ਾਦਾ ਅਜੀਤ ਸਿੰਘ ਵੱਲੋਂ ਮਚਾਏ ਘਮਸਾਨ ਦਾ ਜ਼ਿਕਰ ਇਉਂ ਕੀਤਾ ਹੈ:
”ਸ਼ਾਹਜ਼ਾਦਾ ਇ-ਜ਼ੀ ਜਾਹ ਨੇ ਭਾਗਸੀ ਚੀ ਮਚਾ ਦੀ,
ਯਿਹ ਫੌਜ ਭਗਾ ਦੀ, ਕਭੀ ਵੁਹ ਫੌਜ ਭਗਾ ਦੀ”।
ਦਸਮੇਸ਼ ਪਿਤਾ ਨੇ ਉਥੋਂ ਹੀ ਕੱਚੀ ਗੜ੍ਹੀ ਤੋਂ ਇਨ੍ਹਾਂ ਸ਼ਬਦਾਂ ਵਿਚ ਸ਼ਾਬਾਸ਼ ਦਿੱਤੀ :
”ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹ,ੋ
ਹਾਂ ਕਿਉਂ ਨ ਹੋ, ਗੋਬਿੰਦ ਕੇ ਫਰਜ਼ੰਦ ਬੜੇ ਹੋ”ੋ।
ਕੱਚੀ ਗੜ੍ਹੀ ਤੋਂ ਪਿਤਾ ਗੁਰੂ ਜੰਗ ਵੇਖ ਰਹੇ ਹਨ, ਪੁੱਤਰ ਨੂੰ ਸ਼ਹੀਦ ਹੁੰਦਾ ਦੇਖ ਜੈਕਾਰਾ ਬੁਲੰਦ ਕੀਤਾ। ਮੁਸਲਮਾਨ ਕਵੀ ਜੋਗੀ ਇਸ ਪੁਰ ਦਰਦ ਸੀਨ ਨੂੰ ਇਉਂ ਚਿਤ੍ਰਿਤ ਕਰਦਾ ਹੈ:
”ਬੇਟੇ ਕੋ ਸ਼ਹਾਦਤ ਮਿਲੀ, ਦੇਖਾ ਜੋ ਪਿਦਰ ਨੇ,
ਤੂਫ਼ਾਂ ਬਪਾ ਗ਼ਮ ਕਾ ਕਿਯਾ ਦੀਦਾ-ਏ-ਤਰ ਨੇ”।
ਇਸ ਅਨੋਖੀ ਸ਼ਹਾਦਤ ਨੂੰ ਵੇਖ ਕੇ ਗੜ੍ਹੀ ਵਿਚ ਸਾਰਿਆਂ ਸਿੰਘਾਂ ਦੀਆਂ ਅੱਖਾਂ ਵਿਚ ਨੀਰ ਆ ਗਿਆ। ਉਸ ਵਕਤ ਛੋਟੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਵੀ ਜੰਗ ਵਿਚ ਜਾਣ ਦੀ ਇਜਾਜ਼ਤ ਮੰਗੀ। ਸਿੰਘਾਂ ਨੇ ਆਪਣੇ ਹੁੰਦਿਆਂ ਸਾਹਿਬਜ਼ਾਦੇ ਨੂੰ ਇਸ ਅਸਾਵੇਂ ਯੁੱਧ ਵਿਚ ਭੇਜਣ ਦੀ ਇਜਾਜ਼ਤ ਦੇਣ ਤੋਂ ਗੁਰੂ ਪਾਤਸ਼ਾਹ ਨੂੰ ਵਰਜਣ ਲਈ ਕਿਹਾ। ਸਾਹਿਬਜ਼ਾਦੇ ਵੱਲੋਂ ਇਜਾਜ਼ਤ ਮੰਗਣ ਦੇ ਦ੍ਰਿਸ਼ ਨੂੰ ਜੋਗੀ ਜੀ ਨੇ ਇਉਂ ਜ਼ੁਬਾਂ ਦਿੱਤੀ ਹੈ:
”ਇਸ ਵਕਤ ਕਹਾ ਨੰਨ੍ਹੇ ਸੇ ਮਾਸੂਮ ਪਿਸਰ ਨੇ,
ਰੁਖਸਤ ਹਮੇਂ ਦਿਲਵਾਓ ਪਿਤਾ, ਜਾਏਂਗੇ ਮਰਨੇ।…
‘ਮਰਨੇ ਕੇ ਲਿਯੇ’ ਕਹਨੇ ਲਗੇ ‘ਜਾਈਏ ਜੰਮ ਜੰਮ,
ਰੂਠੋ ਨ ਖੁੱਦਾ ਰਾ! ਨਹੀਂ ਰੋਕੇਂਗੇ ਕਬੀ ਹਮ।
ਹਮਨੇ ਕਹਾ ਬਾਪ ਕੋ (ਪਿਤਾ ਗੁਰੂ ਤੇਗ ਬਹਾਦਰ ਸਾਹਿਬ) ਜਾਂ ਦੀਜੈ ਧਰਮ ਪਰ,
ਲੋ ਕਹਤੇ ਹੈਂ ਅਬ ਆਪ ਕੋ ਜਾਂ ਦੀਜੈ ਧਰਮ ਪਰ”।
ਧਰਤੀ ‘ਤੇ ਜ਼ਲਜ਼ਲਾ ਆ ਗਿਆ। ਅਸਮਾਨ ਨੇ ਨੀਵੀਂ ਪਾ ਲਈ, ਜਦ ਦਸਮੇਸ਼ ਪਿਤਾ ਨੇ ਇਨ੍ਹਾਂ ਸ਼ਬਦਾਂ ਨਾਲ ਆਗਿਆ ਦਿੱਤੀ:
”ਲੋ ਜਾਓ, ਸਿਧਾਰੋ, ਤੁਮੇਂ ਕਰਤਾਰ ਕੋ ਸੌਂਪਾ,
ਮਰ ਜਾਓ ਯਾ ਮਾਰੋ, ਤੁਮੇਂ ਕਰਤਾਰ ਕੋ ਸੌਂਪਾ।…
ਬੇਟਾ ਹੋ ਤੁਮ ਹੀ ਪੰਥ ਕੇ ਬੇੜੇ ਕੇ ਖਵੱਯਾ,
ਸਰ ਭੇਟ ਕਰੋ ਤਾਂਕਿ ਧਰਮ ਕੀ ਚਲੇ ਨੱਯਾ।”
ਅਵਤਾਰਾਂ, ਪੈਗ਼ੰਬਰਾਂ, ਰਸੂਲਾਂ ਵਿਚ ਕੋਈ ਐਸਾ ਸਾਬਰ ਨਹੀਂ ਆਇਆ ਜਿਸ ਨੇ ਆਪਣੇ ਪੁੱਤਰਾਂ ਨੂੰ ਆਪ ਜੰਗ ਵਿਚ ਤੋਰ ਕੇ ਸ਼ਹੀਦ ਕਰਵਾ ਇੱਕ ਹੰਝੂ ਵੀ ਨਾ ਕੇਰਿਆ ਹੋਵੇ। ਭਗਵਾਨ ਕ੍ਰਿਸ਼ਨ ਨੇ ਕੁਰੂਕਸ਼ੇਤਰ ਦੇ ਮੈਦਾਨ ਵਿਚ ‘ਗੀਤਾ’ ਸੁਣਾ ਕੇ ਅਰਜਨ ਨੂੰ ਹਥਿਆਰ ਚੁੱਕਣ ਲਈ ਅਤੇ ਮਰਨ-ਮਾਰਨ ਲਈ ਤਿਆਰ ਕੀਤਾ। ਪਰ ਗੁਰੂ ਦਸਮੇਸ਼ ਨੇ ਸਪੁੱਤਰ ਵਾਰ ਕੇ ਮੁਰਦਾ ਦੇਸ਼ਵਾਸੀਆਂ ਦੀ ਰੂਹ ਨੂੰ ਪੁਨਰ-ਜੀਵਤ ਕੀਤਾ।
”ਕਟਵਾ ਦਿਯੇ ਸ਼ਿਸ਼ ‘ਸ਼ਾਮ’ ਨੇ ਗੀਤਾ ਕੋ ਸੁਨਾ ਕਰ,
ਰੂਹ ਫੂੰਕ ਦੀ ਗੋਬਿੰਦ ਨੇ ਔਲਾਦ ਕਟਾ ਕਰ।
ਇਥੇ ਹੀ ਸੰਗਤੀ ਸ਼ਕਤੀ ਦਾ ਚਮਤਕਾਰ ਹੋਇਆ। ਜਿਸ ਸੰਗਤ ਨੂੰ ਖਾਲਸੇ ਦਾ ਰੁਤਬਾ ਬਖਸ਼ਿਆ ਸੀ-
”ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ”।
ਉਸ ਖਾਲਸੇ ਨੂੰ ਐਸੇ ਉੱਚ ਆਸਣ ‘ਤੇ ਆਸੀਨ ਕੀਤਾ:
– ”ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀ ਮੋ ਸੇ ਗਰੀਬ ਕਰੋਰ ਪਰੇ”।
– ”ਮੋ ਗ੍ਰਿਹ ਮੈਂ ਮਨ ਤੇ ਤਨ ਤੇ ਹੀ ਧਨ ਹੈ ਸਭ ਹੀ ਇਨ ਹੀ ਕ”ੋ॥
‘ਧਰਮ ਚਲਾਵਨ’ ਤੇ ‘ਪੰਥ ਪ੍ਰਚੁਰ’ ਉਦੇਸ਼ ਦੀ ਫਿਕਰ ਵਿਚ ਉਸ ਕਹਿਰ ਦੀ ਰਾਤ ਬਾਕੀ ਰਹਿੰਦੇ ਸਿੰਘਾਂ ਨੇ ਦਸਮੇਸ਼ ਪਿਤਾ ਨੂੰ ਕਿਹਾ ਕਿ ਧਰਮ ਪੰਥ ਨੂੰ ਤੁਹਾਡੀ ਅਗਵਾਈ ਦੀ ਆਵੱਸ਼ਕਤਾ ਹੈ ਇਸ ਲਈ ਤੁਸੀਂ ਗੜ੍ਹੀ ਵਿੱਚੋਂ ਚਲੇ ਜਾਓ। ਪਰ ‘ਜੂਝ ਮਰੋਂ’ ਤੋ ‘ਸਾਚ ਪਤੀਜੈ’ ਦੀ ਬਖਸ਼ਿਸ਼ ਮੰਗਣ ਵਾਲੇ ਗੁਰੂ ਕਲਗੀਧਰ ਨੇ ਇਉਂ ‘ਪੁਰ-ਜੋਸ਼ ਉੱਤਰ ਦਿੱਤਾ:
”ਹੈ ਸ਼ੌਕ ਸ਼ਹਾਦਤ ਕਾ ਹਮੇਂ ਸਭ ਸੇ ਜ਼ਿਆਦਾ,
ਸੋ ਸਰ ਭੀ ਹੋ ਕੁਰਬਾਂ ਤੋ ਨਹੀਂ ਰਬ ਸੇ ਜ਼ਿਆਦਾ”
ਇਸ ‘ਤੇ ਸਿੰਘਾਂ ਨੇ ਆਪਣੇ ਵਿੱਚੋਂ ਪੰਜ ਪਿਆਰੇ ਸਜਾ ਗੁਰੂ-ਹੁਕਮ ਦਸਮੇਸ਼ ਪਿਤਾ ਨੂੰ ਤੁਰੰਤ ਗੜ੍ਹੀ ਛੱਡਣ ਦਾ ਸੁਣਾਇਆ। ਇਸ ‘ਤੇ ਬਾਬਾ ਸੰਗਤ ਸਿੰਘ ਨੂੰ ਆਪਣੀ ਕਲਗੀ ਤੇ ਪੌਸ਼ਾਕ ਸੌਂਪ ਕੇ ‘ਨੀਚਹੁ ਊਚ ਕਰੇ ਮੇਰਾ ਗੋਬਿੰਦ’ ਦਾ ਕਰਮ ਕਰ, ਸਤਿਗੁਰੂ ਤਿੰਨ ਵਾਰ ਤਾੜੀ (ਤਾਲੀ) ਵਜਾ ਅਤੇ ਜੈਕਾਰ ਗਜਾ, ਦੋ ਸਿੰਘਾਂ ਦੇ ਨਾਲ ਤਾਰਿਆਂ ਦੀ ਰੋਸ਼ਨੀ ਵਿਚ ਬਿਖਮ ਮਾਰਗ ‘ਤੇ ਚੱਲ ਮਾਛੀਵਾੜੇ ਜਾ ਪਹੁੰਚੇ। ਬਾਕੀ ਰਹਿੰਦੇ ਸਿੰਘਾਂ ਨੇ ਇਕ-ਇਕ ਕਰਕੇ ਯੁੱਧ ਵਿਚ ਸੂਰਬੀਰਤਾ ਦੇ ਜ਼ੌਹਰ ਵਿਖਾਉਂਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ। ਪਰ ਜਾਬਰ ਦੀ ਈਨ ਨਹੀਂ ਮੰਨੀ, ਹਥਿਆਰ ਨਹੀਂ ਸੁੱਟੇ। ‘ਅਤਿ ਹੀ ਰਨ ਮੇਂ ਤਬ ਜੂਝ ਮਰੋਂ ਅਤੇ ‘ਸਵਾ ਲਾਖ ਸੇ ਏਕ ਲੜਾਊਂ’ ਦਾ ਸਿਧਾਂਤ ਰੂਪਮਾਨ ਕਰ ਗਏ।
ਦੋ ਛੋਟੇ ਸਾਹਿਬਜ਼ਾਦਿਆਂ ਨੂੰ ਦਾਦੀ ਮਾਂ, ਮਾਤਾ ਗੁਜਰੀ ਜੀ ਨਾਲ ਠੰਡੇ ਬੁਰਜ ਵਿਚ ਕੈਦ ਕੀਤਾ ਗਿਆ। ਸੱਤ ਅਤੇ ਨੌਂ ਸਾਲ ਦੇ ਦੋ ਛੋਟੇ ਗੁਰੂ-ਸਪੁੱਤਰ ਜ਼ਾਲਮ ਨਵਾਬ ਸਰਹਿੰਦ ਦੀ ਕਚਹਿਰੀ ਵਿਚ ਪੇਸ਼ ਕੀਤੇ ਗਏ। ਜ਼ਾਲਮ ਨਵਾਬ ਅੱਗੇ ਸੀਸ ਨਹੀਂ ਝੁਕਾਇਆ। ਆਪਣੇ ਦਾਦਾ ਗੁਰੁ, ਗੁਰੂ ਤੇਗ ਬਹਾਦਰ ਜੀ ਦੇ ਇਹ ਸ਼ਬਦ ਦ੍ਰਿੜ੍ਹ ਕਰ ਦਿਖਾਏ ਕਿ ਉਮਰ ਭਾਵੇਂ ਛੋਟੀ ਹੋਵੇ, ਜਾਬਰ ਦਾ ਦਬਦਬਾ ਹੋਵੇ ਪਰ ਅਧੀਨਗੀ ਨਹੀਂ ਕਬੂਲਣੀ:
‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ’ ਅਨੁਸਾਰ ਡਰ ਅਤੇ ਭੈ ਨਹੀਂ ਮੰਨਿਆ। ਸਿਰ ਝੁਕਾਏ ਬਿਨਾਂ ਪੈਰ ਅੱਗੇ ਵਧਾਏ। ਛੋਟੇ ਦਰਵਾਜ਼ੇ ਰਾਹੀਂ ਪ੍ਰਵੇਸ਼ ਕੀਤਾ। ਚੋਹੀਂ ਪਾਸੀਂ ਦੁਸ਼ਮਣਾਂ ਵਿਚ ਘਿਰੇ ਹੋਣ ਦੇ ਬਾਵਜੂਦ ‘ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹ॥’ ਦਾ ਜੈਕਾਰਾ ਬੁਲੰਦ ਕੀਤਾ।
ਪ੍ਰੇਰਨਾ, ਲਾਲਚ, ਤਾੜਨਾ, ਡਰਾਵੇ ਭੈ-ਭੀਤ ਕਰਨ ਲਈ ਤਿੰਨ ਦਿਨ ਲਗਾਤਾਰ ਕਚਿਹਰੀ ਵਿਚ ਬੁਲਾਏ ਜਾਂਦੇ ਰਹੇ। ਦਾਦੀ, ਮਾਤਾ ਗੁਜਰੀ ਜੀ ਦੀ ਮਮਤਾ ਦਾ ਵੀ ਇਮਤਿਹਾਨ ਹੋ ਰਿਹਾ ਸੀ। ਤਿੰਨੇ ਦਿਨ ਮਾਤਾ ਗੁਜਰੀ ਜੀ ਆਪਣੇ ਪਿਆਰ ਦੇ ਜਜ਼ਬਾਤਾਂ ‘ਤੇ ਕਾਬੂ ਰੱਖਦੇ ਹੋਏ, ਗੁਰੂ-ਸਪੂਤਾਂ ਨੂੰ ਸਿੱਖੀ ਸਿਦਕ ਦਾ ਸਬਕ ਦ੍ਰਿੜ੍ਹ ਕਰਾਉਂਦੇ ਹੋਏ, ਹੰਝੂਆਂ ਨੂੰ ਰੋਕ, ਧਰਮ ਤੋਂ ਕੁਰਬਾਨ ਹੋ ਜਾਣ ਦੇ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੰਦੇ ਰਹੇ। ਅਖੀਰ ਕਹਿਰ ਵਰਤਿਆ। ਨਿੱਕੀਆਂ ਮਾਸੂਮ ਜਿੰਦਾਂ ਨੂੰ ਦੀਵਾਰ ਦੀਆਂ ਨੀਂਹਾਂ ਵਿਚ ਚਿਣਨ ਦਾ ਹੁਕਮ ਹੋਇਆ। ਮਲੇਰਕੋਟਲਾ ਦੇ ਮੁਸਲਮ ਨਵਾਬ ਨੇ ਤਾਂ ਹਾਅ ਦਾ ਨਾਅਰਾ ਮਾਰਿਆ ਪਰ ਦੁਸ਼ਟ ਬ੍ਰਾਹਮਣ ਸੁੱਚਾ ਨੰਦ ਨੇ ‘ਛੋਟੇ ਸਪੋਲੀਏ’ ਆਖ ਕੇ ‘ਸਿਰ ਕੁਚਲਣ’ ਲਈ ਨਵਾਬ ਨੂੰ ਸ਼ੈਤਾਨੀ ਤਜਵੀਜ਼ ਦਿੱਤੀ। ਖੁਦਾਈ ਕਹਿਰ ਦੀ ਬਿਜਲੀ ਗਿਰੀ। ਇੱਟਾਂ ਦੀ ਦੀਵਾਰ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਠੰਡੇ ਬੁਰਜ ਵਿਚ ਮਾਤਾ ਜੀ ਨੇ ਜਦੋਂ ਇਹ ਕਹਿਰ ਵਾਪਰਦਾ ਸੁਣਿਆ ਤਾਂ ਸੁਆਸ ਚੜ੍ਹਾ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ। ਵਿਸ਼ਵ ਇਤਿਹਾਸ ਵਿਚ ਸੱਚ ਧਰਮ ਨੂੰ ਮੂਰਤੀਮਾਨ ਕਰਦਿਆਂ ਹੋਇਆਂ ਸਰਬੰਸ ਵਾਰਨ ਦੀ ਅਤੇ ਸਭ ਤੋਂ ਛੋਟੀ ਉਮਰ ਵਿਚ ਸ਼ਹੀਦ ਹੋਣ ਦੀ ਲਾਸਾਨੀ ਕੁਰਬਾਨੀ ਕੀਤੀ।
ਮਾਛੀਵਾੜੇ ਦੇ ਜੰਗਲ ਵਿਚ ‘ਪਰਮ ਪੁਰਖ ਕੋ ਦਾਸਾ’ ਨੂੰ ਸਰਹੰਦ ਤੋਂ ਮਾਹੀ ਨੇ ਇਹ ਸਿਤਮ ਦੀ ਖ਼ਬਰ ਲਿਆ ਕੇ ਸੁਣਾਈ। ਗੁਰੂ ਪਾਤਸ਼ਾਹ ਨੇ ਕਾਹੀ ਦਾ ਬੂਟਾ ਪੁੱਟਦਿਆਂ ਹੋਇਆਂ ਫ਼ਰਮਾਇਆ, ”ਇਸ ਜ਼ੁਲਮ ਨੇ ਤੁਰਕਾਂ ਦੇ ਰਾਜ ਦੀ ਜੜ੍ਹ ਪੁੱਟ ਦਿੱਤੀ ਹੈ!”
ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਦਿੱਲੀ ਦੀ ਪਾਤਸ਼ਾਹਤ ਘਟੀ ਸੀ ਤੇ ਤੁਰਕਾਂ ਦੀ ਸ਼ਕਤੀ ਕਮਜ਼ੋਰ ਹੋਈ ਸੀ। ਰਤਨ ਸਿੰਘ ਭੰਗੂ ਦੇ ਸ਼ਬਦਾਂ ਵਿਚ-
ਤਬ ਤੇ ਘਟੀ ਪਾਤਸ਼ਾਹੀ ਦਿੱਲੀ।
ਤਬ ਤੇ ਤੁਰਕ ਕਲਾ ਪਈ ਢਿੱਲੀ।
ਪਰ ਇਸ ਸ਼ਹਾਦਤ ਨੇ ਖ਼ਾਲਸੇ ਵਿਚ ਗ਼ਮ ਤੇ ਜੋਸ਼ ਦਾ ਐਸਾ ਜਜ਼ਬਾ ਭਰ ਦਿੱਤਾ ਕਿ ਕੁਝ ਸਾਲਾਂ ਬਾਅਦ ਹੀ ਜਦ ਦਸ਼ਮੇਸ਼ ਪਿਤਾ ਦੇ ਹੁਕਮ ‘ਤੇ ਬਾਬਾ ਬੰਦਾ ਸਿੰਘ ਬਹਾਦਰ ਆਇਆ ਤਾਂ ਸਿੰਘਾਂ ਨੇ ਅੱਗੇ ਵਧ-ਵਧ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ:
ਜੋਗੀ ਜੀ ਇਸ ਕੇ ਬਾਅਦ ਹੂਈ ਥੋੜੀ ਦੇਰ ਥੀ।
ਬਸਤੀ ਸਰਹਿੰਦ ਸ਼ਹਿਰ ਕੀ ਈਂਟੋਂ ਕਾ ਢੇਰ ਥੀ।
ਅਤੇ ਜ਼ਾਲਮ ਨਵਾਬ ਨੂੰ ਦੋਜ਼ਖ ਦੀ ਅੱਗ ਵਿਚ ਜਲਣ ਲਈ ਭੇਜ ਦਿੱਤਾ। ਸਰਹੰਦ’ ਤੇ ਖਾਲਸਾਈ ਫਤਹ ਦੇ ਕੇਸਰੀ ਨਿਸ਼ਾਨ ਸਾਹਿਬ ਬੁਲੰਦ ਹੋਏ। ਪਹਿਲੀ ਸਿੱਖ ਸਲਤਨਤ ਕਾਇਮ ਹੋਈ ਅਤੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਸਿੱਕਾ ਚਲਾਇਆ ਗਿਆ:
ਦੇਗ ਤੇਗ ਫਤਹ ਨੁਸਰਤ ਬੇ ਦਰੰਗ।
ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ।
ਇਉਂ ਅੱਜ ਤੋਂ ੩੦੦ ਸਾਲ ਪਹਿਲਾਂ ਧਰਤੀ ‘ਤੇ ਖਾਲਸੇ ਨੇ ਆਪਣੇ ਜਾਹੋ-ਜਲਾਲ ਦਾ ਇਤਿਹਾਸ ਰਚਿਆ ।ਇਹ ਸ਼ਹਾਦਤਾਂ ਸਿੱਖ ਪੰਥ ਲਈ ਸਦੈਵ ਅੰਮ੍ਰਿਤ ਦੀ ਵਰਖਾ ਤੇ ਰਹਿਮਤ ਦੀ ਬਾਰਸ਼ ਹਨ ਜਿਸ ਰਾਹੀਂ ਰੋਸ਼ਨ ਹੋਇਆ ਸਿੱਖੀ ਸਿਦਕ ਖਾਲਸੇ ਦੇ ਅਜਿੱਤ ਹੋਣ ਦੀ ਅਤੇ ਸਦ ਵਿਗਾਸ ਤੇ ਚੜ੍ਹਦੀਆਂ ਕਲਾਂ ‘ਚ ਰੱਖਣ ਦਾ ਅਮੁੱਕ ਪ੍ਰੇਰਨਾ ਸ੍ਰੋਤ ਹੈ। ਇਹ ਪੰਥ ਦਾ ਕਰਬਲਾ ਦਾ ਮੈਦਾਨ ਹੈ ਜੋ ਸਿੱਖੀ ਨੂੰ ਸਦਜੀਵਤ ਰੱਖਦਾ ਹੈ:
ਜ਼ਿੰਦਾ ਹੋਤਾ ਹੈ ਇਸਲਾਮ ਹਰ ਕਰਬਲਾ ਕੇ ਬਾਦ।
ਅੱਜ ਦਸਮੇਸ਼ ਪਿਤਾ ਦੇ ਦੱਸੇ ਧਰਮ ਪੰਥ ਦੇ ਮਾਰਗ ਤੋਂ ਦੂਰ ਨਸ਼ਿਆਂ, ਫੈਸ਼ਨਪ੍ਰਸਤੀ, ਗੁਰੂ ਬਖਸ਼ੇ ਕੇਸਾਂ ਨੂੰ ਅਤੇ ਦਸਤਾਰ ਨੂੰ ਤਿਲਾਂਜਲੀ ਦੇ ਰਹੇ ਨੌਜਵਾਨਾਂ ਨੂੰ ਦਸ਼ਮੇਸ਼ ਪਿਤਾ ਦੇ ਇਹ ਬਚਨ ਯਾਦ ਰੱਖਣੇ ਬਣਦੇ ਹਨ- ਜਦ ਮਾਤਾ ਸੁੰਦਰੀ ਜੀ ਨੇ ਗੁਰੂ ਦਸਮੇਸ਼ ਜੀ ਨੂੰ ਪੁੱਛਿਆ ਕਿ ਮੇਰੇ ਪੁੱਤਰ ਕਿੱਥੇ ਹਨ ਤਾਂ ਗੁਰੂ ਪਾਤਸ਼ਾਹ ਨੇ ਸਿੱਖ ਸੰਗਤ ਵੱਲ ਇਸ਼ਾਰਾ ਕਰ, ਇਉਂ ਫ਼ਰਮਾਇਆ:
ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ।
ਚਾਰ ਮੂਏ ਤੋਂ ਕਿਆ ਭਇਆ, ਜੀਵਤ ਕਈ ਹਜ਼ਾਰ?
ਵਰਤਮਾਨ ਵਿਚ ਸਿੱਖ ਪੰਥ ਭਾਵੇਂ ਆਪਣੀ ਹਸਤੀ ਤੋਂ, ਆਪਣੀ ਤਵਾਰੀਖ ਤੋਂ ਬੇਖਬਰ ਹੈ- ਵਰਤਮਾਨ ਸਿੱਖ ਪੰਥ ਦੇ ਆਕਾਸ਼ ‘ਤੇ ਕਾਲੇ ਬੱਦਲਾਂ ਵਾਂਗ ਛਾਇਆ ਹੈ ਪਰ ਇਹ ਲਾਸਾਨੀ ਕੁਰਬਾਨੀ ਸਿੱਖੀ ਦੇ ਉਜਵਲ ਭਵਿੱਖਤ ਦੀ ਗਰੰਟੀ ਹੈ। ਵੀਹਵੀਂ ਸਦੀ ਵਿਚ ਹੋਏ ਹਿੰਦੀ ਦੇ ਸੁਪ੍ਰਸਿੱਧ ਕਵੀ ਸ੍ਰੀ ਮੈਥਲੀ ਸ਼ਰਨ ਗੁਪਤ ਦੇ ਕਾਵਿ ਦੇ ਇਹ ਅਮਰ ਸ਼ਬਦ ਉਪਰੋਕਤ ਵਿਚਾਰ ਦੀ ਪੁਸ਼ਟੀ ਕਰਦੇ ਹਨ:
ਜਿਸ ਦੇਸ਼ ਵ ਜਾਤੀ ਕੇ ਬੱਚੇ ਦੇ ਸਕਤੇ ਹੈਂ ਯੂੰ ਬਲਿਦਾਨ।
ਵਰਤਮਾਨ ਉਸ ਕਾ ਕੁਛ ਭੀ ਹੋ ਪਰ ਭਵਿਸ਼ਯ ਹੈ ਮਹਾ ਮਹਾਨ।

Information Technology in Human Life

… and technology is one of the fundamental forces driving expansion of human … intellectual but practical influences and benefits. In that past 3o years, human behaviors, human life and human society have been and are going to be broadly reshaped by information technology . In the coming decades, the rapid advancements in …

Roll of Education in Human Life

thinking this morning about the impact of Searches Engines (S.E.) in our life and more generally on the future Human … to University, asking some specialist, or making my brain roll . Like a lazy boy, those times are gone. Now Mister Web is thinking for … ourSons? Anyway, I’m feeling lucky, thanks to education I hopecan be able to think by myself… To be …

Indian History

of Indian History for Muslim Appeasement, Part 6A”‎ Hi friends This website … article; let the historians decide it;as it ‎pertains to history only.‎ Thanks I am an Ahmadi peaceful …