A.P.J. Abdul Kalam

Little did Jainulabdeen and Ashiamma know that their son would grow up to be the first citizen of India. An Indian scientist and administrator, Kalam served as the 11th President of India from 2002 until 2007. One amongst the most respected people of the country, Kalam contributed immensely both as a scientist and as a president. His contribution at the Indian Space Research Organization (ISRO) was immense. He was responsible for numerous projects such as Project Devil and Project Valiant and launch of the Rohini-1, besides developing missiles under the missions Agni and Prithvi. For the same, he was popularly tagged as the “Missile Man of India”. Kalam was honored with great laurels and awards for his work by both the Government of India and other countries. After completing his term as President, Kalam served as a visiting professor in various esteemed institutes and universities of India.

Childhood & Early Life
  • A.P.J. Abdul Kalam was born to Jainulabdeen and Ashiamma on October 15, 1931. He came from a family whose financial conditions weren’t sound enough. As a means to support his family’s meagre income, Kalam took up odd jobs in his childhood but never gave up on his education.  
    Career
    • After graduating from MIT, Kalam took up the position of chief scientist at the Aeronautical Development Establishment of Defense Research and Development Organization (DRDO). However, the profile didn’t appeal Kalam much who shifted to the Indian Space Research Organization (ISRO) where he was the project director of India’s first indigenous Satellite Launch Vehicle.
    • His years at the ISRO were the most crucial ones, as they left a lasting impact on him. Kalam lead many projects and turned out to be successful each time.
    • In the 1970s, Kalam directed two projects, namely, Project Devil and Project Valiant, which sought to develop ballistic missiles from the technology of the successful SLV programme.
    • A milestone was achieved when locally built Rohini-1 was launched into space, using the SLV rocket. Upon watching the raving success of Kalam, the government agreed for initiation of an advanced missile program under his directorship. He played a pivotal role in developing missiles under the missions Agni and Prithvi. 
    • Kalam was the Chief Executive of the Integrated Guided Missile Development Program (I.G.M.D.P) which researched in simultaneous development of a quiver of missiles instead of taking planned missiles one by one.
    • From 1992 until 1999, Kalam was appointed as the Chief Scientific Adviser to the Prime Minister and the Secretary of Defence Research and Development Organisation. It was during this time that Kalam served as the Chief Project Coordinator for Pokhran II nuclear tests, after which he was fondly called the “Missile Man of India”. 
    • Kalam succeeded K. R. Narayan to serve as the 11th President of India from 2002 until 2007. It was a highly one-sided contest. With his appointment, Kalam became the first scientist and first ever bachelor to occupy the Rastrapati Bhawan. 
    • During his tenure as a President, Kalam was both appreciated and criticised. The latter was mostly due to his inaction in deciding the fate of 20 mercy petitioners. 
    • In addition to all the profiles that Dr Kalam held, he authored numerous influential and inspirational books. Amongst all his books, “India 2020” was the widely read and appreciated one. It forecast an action plan which advocated India turning into a knowledge superpower and as one of the developed nations of the world by the year 2020. His other books include, “Ignited Minds”, “Mission India”, “Inspiring Thoughts” and “The Luminous Sparks”. 
    • In 2011, he launched his mission for the youth of the nation called the “What Can I Give Movement” with the main aim to defeat corruption in India.
    • After completing his term as President, Dr Kalam served as visiting professor in various esteemed institutes and universities of India, such as Indian Institute of Management Ahmedabad and Indore. He also served as Chancellor of Indian Institute of Space Science and Technology Thiruvananthapuram, Aerospace Engineering at Anna University (Chennai), JSS University (Mysore).
  • He graduated from Saint Joseph’s College, Tiruchirappalli in 1954 but not satisfied with his degree, he left for Madras later next year to study aerospace engineering. He enrolled at the Madras Institute of Technology (MIT).
    Awards & Achievements
    • Kalam was the proud recipient of Padma Bhushan, Padma Vibhushan and Bharat Ratna awards from the Government of India. He received the same in the years 1981, 1990 and 1997, respectively.
    • In 1997, he was honored by the Government of India with the Indira Gandhi Award for National Integration. 
    • Later, the next year, he was awarded the Veer Savarkar Award by the Government of India.
    • The Alwars Research Centre, Chennai, bestowed Kalam with Ramanujan Award in the year 2000.
    • Kalam was honored with the King Charles II Medal by the Royal Society, U.K in 2007.
    • The California Institute of Technology, U.S.A, presented Kalam with the International von Karman Wings Award in the year 2009. The same year, he won the Hoover Medal by ASME Foundation, USA.
    • The IEEE honored Kalam with IEEE Honorary Membership in 2011.
    • Kalam was the proud recipient of honorary doctorates from 40 universities.
    • In addition to this, Kalam’s 79th birthday was recognised as World Students’ Day by United Nations. 
    • He was nominated for the MTV Youth Icon of the Year award in 2003 and in 2006.
      Personal Life
      • Dr A.P.J. Kalam remained unmarried throughout his life.
      • Dr Abdul Kalam passed away at Bethany Hospital, Shillong, Meghalaya, due to heart failure after having collapsed during a lecture at Indian Institute of Management, Shillong.
        10 quotes by the scientist, author and former President:
      1. You have to dream before your dreams can come true.
      2. Excellence is a continuous process and not an accident.
      3. Life is a difficult game. You can win it only by retaining your birthright to be a person.
      4. Man needs his difficulties because they are necessary to enjoy success.
      5. We will be remembered only if we give to our younger generation a prosperous and safe India, resulting out of economic prosperity coupled with civilizational heritage.
      6. Those who cannot work with their hearts achieve but a hollow, half-hearted success that breeds bitterness all around.
      7. Educationists should build the capacities of the spirit of inquiry, creativity, entrepreneurial and moral leadership among students and become their role model.
      8. Look at the sky. We are not alone. The whole universe is friendly to us and conspires only to give the best to those who dream and work.
      9. If a country is to be corruption free and become a nation of beautiful minds, I strongly feel there are three key societal members who can make a difference. They are the father, the mother and the teacher.
      10. My message, especially to young people is to have courage to think differently, courage to invent, to travel the unexplored path, courage to discover the impossible and to conquer the problems and succeed. These are great qualities that they must work towards. This is my message to the young people.14 5 3 2
Advertisements

ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਵਿਸ਼ੇਸ਼: ਜਿਸ ਧੱਜ ਸੇ ਕੋਈ ਮਕਤਲ ਪੇ ਗਯਾ, ਵੋ ਸ਼ਾਨ ਸਲਾਮਤ ਰਹਤੀ ਹੈ

ਅਰਦਾਸ ਸਿੱਖ ਦੀ ਅਰਜ਼ ਵੀ ਹੈ ਅਤੇ ਦਾਸਤਾਨ ਵੀ ਅਰਥਾਤ ਇਹ ਪ੍ਰਭੂ ਦੀ ਬੰਦਗੀ ਅਤੇ ਅਰਾਧਨਾ ਹੈ ਅਤੇ ਨਾਲ ਹੀ ਉਸ ਪ੍ਰਭੂ ਕੇ ਪੰਥ ਦਾ ਜਗਤ-ਤਮਾਸ਼ਾ ਵੇਖਦਿਆਂ ਹੋਇਆਂ ਦਾ ਇਤਿਹਾਸ ਹੈ। ਅਕਾਲ ਪੁਰਖ ਦੀ ਕਣ-ਕਣ ਵਿਚ ਪਸਰੀ ਹੋਈ ਸ਼ਕਤੀ ਨੂੰ ਭਗੌਤੀ ਦੇ ਰੂਪ ਵਿਚ ਨਮਸਕਾਰ ਕਰਦਿਆਂ ਹੋਇਆਂ ਅਕਾਲ ਪੁਰਖ ਦੀ ਜੋਤ ਦਸਾਂ ਪਾਤਸ਼ਾਹੀਆਂ, ਦਸ ਗੁਰੂ ਸਾਹਿਬਾਨ ਅਤੇ ਦਸ ਗੁਰੂ ਸਾਹਿਬਾਨ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਜਦਾ ਕਰਨ ਉਪਰੰਤ ਉਨ੍ਹਾਂ ਨੂੰ ਆਪਣੀ ਸਦੀਵੀ ਕੌਮੀ ਯਾਦ ਦਾ ਹਿੱਸਾ ਬਣਾਉਂਦੀ ਹੈ ਜਿਨ੍ਹਾਂ ਸਤਿਗੁਰਾਂ ਅੱਗੇ ਅਤੇ ਸਤਿਗੁਰਾਂ ਦੇ ਆਦਰਸ਼ ਨੂੰ ਰੂਪਮਾਨ ਕਰਨ ਲਈ ਸੀਸ ਭੇਟ ਕਰ ਦਿੱਤੇ। ਇਥੇ ਪੰਜ ਪਿਆਰੇ ਹਨ ਜਿਨ੍ਹਾਂ ਨੇ ਵੈਸਾਖੀ ਸੰਨ ੧੬੯੯ ਨੂੰ ਸਤਿਗੁਰੂ ਦੇ ਅਗੰਮੀ ਪ੍ਰੇਮ ਦੀ ਪ੍ਰੀਖਿਆ ਪਾਸ ਕਰਦਿਆਂ ਹੋਇਆਂ ਆਪਣੇ ਸੀਸ ਅਰਪਣ ਕੀਤੇ। ਇਸ ਉਪਰੰਤ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੂੰ, ਉਨ੍ਹਾਂ ਦੀ ਕਮਾਈ ਨੂੰ, ਹਰ ਸਿੱਖ ਹਰ ਰੋਜ਼ ਸਜਦਾ ਕਰਦਾ ਹੈ।
ਅਰਦਾਸ ਵਿਚ ਗੁਰੂ-ਸਪੁੱਤਰ ਹੋਣ ਕਰਕੇ ਨਾ ਪਹਿਲਾਂ ਇਹ ਸਥਾਨ ਕਿਸੇ ਨੂੰ ਪ੍ਰਾਪਤ ਹੋਇਆ, ਨਾ ਚਹੁੰਆਂ ਸਾਹਿਬਜ਼ਾਦਿਆਂ ਨੂੰ। ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਨੂੰ ਵੀ ਅਰਦਾਸ ਵਿਚ ਸਥਾਨ ਪ੍ਰਾਪਤ ਨਹੀਂ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰਾਂ ਨੂੰ ਪੰਜਾਂ ਪਿਆਰਿਆਂ ਤੋਂ ਬਾਅਦ ਇਹ ਸਦੀਵੀ ਸਥਾਨ ਕੌਮ ਦੇ ਮਨ ਮੰਦਰ ਵਿਚ ਪ੍ਰਾਪਤ ਹੈ। ਇਸ ਸਥਾਨ ਦੀ ਪ੍ਰਾਪਤੀ ਹੋਰ ਸਿਦਕੀ ਸਿੰਘਾਂ ਵਾਂਗ ਇਨ੍ਹਾਂ ਨੇ ਸੀਸ ਭੇਟ ਦੇ ਕੇ ਕੀਤੀ ਹੈ। ਦਸਮ ਪਾਤਸ਼ਾਹ ਦੇ ਇਨ੍ਹਾਂ ਮਾਸੂਮ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਜਾਹੋ-ਜਲਾਲ ਨਾਲ ਕੇਵਲ ਸਿੱਖ ਇਤਿਹਾਸ ਹੀ ਰੌਸ਼ਨ ਨਹੀਂ ਬਲਕਿ ਦੁਨੀਆਂ ਦੇ ਇਤਿਹਾਸ ਵਿਚ ਹੋਰ ਕਿਸੇ ਐਸੀ ਸ਼ਹੀਦੀ ਦੀ ਮਿਸਾਲ ਨਹੀਂ ਮਿਲਦੀ। ਜਿਸ ਕਮਸਿਨ ਉਮਰ ਦੇ ਵਿਚ ਇਨ੍ਹਾਂ ਨੇ ਮੌਤ ਲਾੜੀ ਨੂੰ ਹੱਸ-ਹੱਸ ਜੱਫੀ ਪਾਈ ਇਸ ਦਾ ਕੋਈ ਸਾਨੀ ਨਹੀਂ। ਕਿਸੇ ਪਿਤਾ ਨੇ ਆਪਣੇ ਪੁੱਤਰਾਂ ਨੂੰ ਇਵੇਂ ਸ਼ਹਾਦਤ ਲਈ ਤਿਆਰ ਕੀਤਾ ਹੋਵੇ ਅਤੇ ਜੰਗ ਵਿਚ ਆਪਣੇ ਹੱਥੀਂ ਤੋਰਿਆ ਹੋਵੇ ਇਸ ਦੀ ਵੀ ਕੋਈ ਮਿਸਾਲ ਨਹੀਂ। ਸਿਤਮ, ਜ਼ਫਾ ਤੇ ਕਹਿਰ ਦਾ ਜੋ ਮੁਕਾਬਲਾ ਪਿਆਰ, ਸਿਦਕ, ਵਫ਼ਾ ਦੇ ਨਾਲ ਹੋਇਐ ਉਹ ਅਧਿਆਤਮਕ ਮੰਡਲ ਵਿਚ ਸਦਾ ਸੂਰਜਵਤ ਰੋਸ਼ਨ ਰਹੇਗਾ। ਇਤਿਹਾਸਕ ਤੌਰ ‘ਤੇ ਇਸ ਸਾਕੇ ਦਾ ਅਰੰਭ ਦਿੱਲੀ ਦੇ ਬਾਦਸ਼ਾਹ, ਸਰਹੰਦ ਦੇ ਨਵਾਬ ਅਤੇ ਪਹਾੜੀ ਹਿੰਦੂ ਰਾਜਪੂਤ ਰਾਜਿਆਂ ਵੱਲੋਂ ਖਾਲਸਾ ਪੰਥ ਦਾ ਵਿਕਾਸ ਰੋਕਣ ਲਈ ਖਾਲਸੇ ਦੀ ਪਿੱਤਰਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਕਈ ਮਹੀਨਿਆਂ ਦੀ ਘੇਰਾਬੰਦੀ ਤੋਂ ਹੁੰਦਾ ਹੈ। ਮੁਗਲੀਆ ਹਕੂਮਤ ਵੱਲੋਂ ਕੁਰਾਨ ਸ਼ਰੀਫ ਦੀਆਂ ਝੂਠੀਆਂ ਸਹੁੰਆਂ ਅਤੇ ਹਿੰਦੂ ਪਹਾੜੀ ਰਾਜਿਆਂ ਵੱਲੋਂ ਗਊਆਂ ਦੀ ਸੌਗੰਧ ਤੋਂ ਬਾਅਦ ਹੁੰਦਾ ਹੈ ਅਤੇ ਅਨੰਦਪੁਰ ਸਾਹਿਬ ਵਿਚ ਭੁੱਖੇ-ਤਿਹਾਏ ਤੇ ਜ਼ਖ਼ਮੀ ਸਿੰਘਾਂ ਦੀ ਅਰਜ਼ ‘ਤੇ ਗੁਰੂ ਕਲਗੀਧਰ ਕਿਲ੍ਹਾ ਛੱਡ ਸਭ ਤੋਂ ਬਿਖਮ ਪੈਂਡੇ ‘ਤੇ ਤੁਰ ਪੈਂਦੇ ਹਨ। ਕੁਦਰਤ ਵੀ ਇਸ ਪਰਮ ਪੁਰਖ ਦੇ ਦਾਸ ਦੀ ਪ੍ਰੇਮਾ-ਭਗਤੀ ਪਰਖਣ ਲਈ ਆਪਣੀ ਭਿਅੰਕਰਤਾ ਦੀ ਚਰਮ ਸੀਮਾ ‘ਤੇ ਹੈ। 1704 ਦੀ ਦਸੰਬਰ ਵਿਚ ਪੰਜਾਬ ਦੇ ਪੋਹ ਮਹੀਨੇ ਦੀਆਂ ਠੰਡੀਆਂ ਯੱਖ ਰਾਤਾਂ ਹਨ, ਨਿਰੰਤਰ ਬਾਰਸ਼, ਠੰਡ ਦੇ ਇਸ ਕਹਿਰ ਵਿਚ ਹੋਰ ਵਾਧਾ ਕਰ ਰਹੀ ਹੈ। ਏਸ ਅਵਸਥਾ ਵਿਚ ਚੜ੍ਹੀ ਹੋਈ ਸ਼ੂਕਦੀ ਸਰਸਾ ਨਦੀ ਕੁਝ ਸੈਂਕੜੇ ਸਿੰਘਾਂ ਨਾਲ ਪਾਰ ਕਰਨੀ ਹੈ। ਪਿੱਛੇ ਮੁਗਲਈ ਤੇ ਪਹਾੜੀ ਫੌਜਾਂ ਸਾਰੇ ਪ੍ਰਣ ਤੋੜ ਕੇ ਹਮਲੇ ‘ਤੇ ਹਮਲਾ ਕਰ ਰਹੀਆਂ ਹਨ ਜਿਸ ਦਾ ਸਿੱਖ ਸੂਰਮਗਤੀ ਨਾਲ ਮੁਕਾਬਲਾ ਕਰਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕਰ ਰਹੇ ਹਨ। ਇਸ ਬਰਫ਼ ਵਰਗੇ ਠੰਡੇ ਜਲ ਨਾਲ ਸ਼ੂਕਦੇ ਚੜ੍ਹੇ ਹੋਏ ਦਰਿਆ ਨੂੰ ਘੋੜਿਆਂ ‘ਤੇ ਸਵਾਰ ਸਿੰਘ ਪਾਰ ਕਰਦੇ ਕਈ ਦਰਿਆ ਵਿਚ ਭੇਟ ਹੋ ਗਏ ਅਤੇ ਇਥੇ ਹੀ ਪਰਵਾਰ-ਵਿਛੋੜਾ ਹੋਇਆ। ਦਸਮ ਪਾਤਸ਼ਾਹ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਅੱਡ ਅਤੇ ਮਾਤਾ ਗੁਜਰੀ ਜੀ ਅਤੇ ਦੋ ਛੋਟੇ ਸਾਹਿਬਾਜ਼ਦੇ ਅੱਡ। ਇਸ ਅਵਸਥਾ ਵਿਚ ਸਤਿਗੁਰੂ ਜੀ ਚਮਕੌਰ ਸਾਹਿਬ ਪੁੱਜਦੇ ਹਨ ਅਤੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਗੰਗੂ ਬ੍ਰਾਹਮਣ ਪੈਸਿਆਂ ਦੇ ਲਾਲਚ ਵਿਚ ਵਿਸ਼ਵਾਸਘਾਤ ਕਰ ਕੇ ਪਹਿਲਾਂ ਮੋਰਿੰਡੇ ਦੇ ਨਵਾਬ ਕੋਲ ਅਤੇ ਉਥੋਂ ਫਿਰ ਨਵਾਬ ਸਰਹਿੰਦ ਦੀ ਕੈਦ ਵਿਚ ਪਹੁੰਚ ਜਾਂਦੇ ਹਨ। ਚਮਕੌਰ ਸਾਹਿਬ ਦੀ ਸਰਜ਼ਮੀਨ ‘ਤੇ ਖਾਲਸੇ ਦਾ ਜਾਹੋ-ਜਲਾਲ ਪੂਰੀ ਸਿਖਰ ‘ਤੇ ਹੈ। ਦੁਨੀਆਂ ਦੀਆਂ ਦਸ ਸਭ ਤੋਂ ਅਸਾਵੀਆਂ ਫਸਵੀਆਂ ਜੰਗਾਂ ਦਾ ਜ਼ਿਕਰ ਇਤਿਹਾਸਕਾਰਾਂ ਨੇ ਕੀਤਾ ਹੈ। ਚਮਕੌਰ ਦੀ ਜੰਗ ਇਨ੍ਹਾਂ ਜੰਗਾਂ ਤੋਂ ਅਨੂਪਮ ਤੇ ਵਿਲੱਖਣ ਹੈ। ਸੰਸਾਰ ਵਿਜੇਤਾ ਨੈਪੋਲੀਅਨ ਜਿਸ ਦਾ ਮਸ਼ਹੂਰ ਕਥਨ ਸੀ ਕਿ ਮੈਂ ਜੰਗ ਦੇ ਮੈਦਾਨ ਵਿਚ ਜਾਂਦਾ ਹਾਂ, ਦੇਖਦਾ ਹਾਂ ਅਤੇ ਜੰਗ ਫਤਹ ਹੋ ਜਾਂਦਾ ਹੈ। I came, I saw and I conqured. ਪਰ ਇਸ ਦੁਨੀਆਂ ਦੇ ਸਭ ਤੋਂ ਵੱਡੇ ਜਰਨੈਲਾਂ ਵਿੱਚੋਂ ਸ਼ੁਮਾਰ ਜਰਨੈਲ ਨੇ ਜਦੋਂ ਹਥਿਆਰ ਸੁੱਟੇ ਅਤੇ ਹਾਰ ਤੇ ਅਧੀਨਗੀ ਕਬੂਲ ਕੀਤੀ ਤਾਂ ਉਹ ਪੱਕੇ ਕਿਲ੍ਹੇ ਵਿਚ ਸੀ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਉਸ ਕੋਲ ਸ਼ਸਤਰਬੱਧ ਫੌਜ ਸੀ ਪਰ ਚਮਕੌਰ ਦੀ ਜੰਗ ਵਿਚ ਇਸ ਅਗੰਮੀ ਸੂਰਮੇ ਦਾ ਜਾਹੋ-ਜਲਾਲ ਤੇ ਰੂਹਾਨੀ ਓਜ਼ ਆਪਣੀ ਸਿਖਰ ‘ਤੇ ਹੈ ਜਦੋਂ ਉਹ ਕੱਚੀ ਗੜ੍ਹੀ ਵਿਚ ਪਰ ਭੁੱਖੇ-ਤਿਹਾਏ ਸਿੰਘਾਂ ਨਾਲ ਬੇ ਸਰੋ-ਸਾਮਾਨ ਦੀ ਹਾਲਤ ਵਿਚ ਇਸ ਅਸਾਵੀਂ ਜੰਗ ਵਿਚ ਜੂਝਦਾ ਹੈ। ਗੁਰੂ ਕਲਗੀਧਰ ਦੀ ਇਹ ਜੰਗ ਉਨ੍ਹਾਂ ਵੱਲੋਂ ਹੀ ਉਚਾਰੇ ‘ਨਮੋ ਜੁੱਧ ਜੁੱਧੇ’ ਅਤੇ ‘ਨਮੋ ਸਸਤ੍ਰ ਪਾਨੇ’ ਦੇ ਸੰਕਲਪ ਨੂੰ ਸਾਕਾਰ ਕਰਦੀ ਹੈ ਜਿਸ ਅੱਗੇ ਜ਼ਮਾਨਾ ਸਦੈਵ ਨਤਮਸਤਕ ਰਹੇਗਾ। ਲੱਖਾਂ ਦੀ ਫੌਜ ਨੇ ਗੜ੍ਹੀ ਨੂੰ ਘੇਰਾ ਪਾਇਆ ਹੈ। ਇਕ-ਇਕ ਕਰਕੇ ਸਿੰਘ ਬਾਹਰ ਨਿਕਲ ਕੇ ਸੂਰਮਗਤੀ ਦੇ ਨਵੇਂ ਕਿਆਮ ਸਥਾਪਤ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰਦੇ ਹਨ। ਉਦੋਂ ਹੀ ਕੁਰਬਾਨੀਆਂ ਦੇ ਅਕਾਸ਼ ਵਿਚ ਐਸੀ ਬਿਜਲੀ ਚਮਕੀ ਜਿਸ ਨੇ ਸਭ ਨੂੰ ਚਕਾਚੌਂਧ ਕਰ ਦਿੱਤਾ। ਮੁੱਛ ਫੁੱਟਦੇ ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਨੇ ਪਿਤਾ ਗੁਰੂ ਤੋਂ ਜੰਗ ਵਿਚ ਜਾਣ ਦੀ ਇਜਾਜ਼ਤ ਮੰਗੀ। ਅੱਲਾ ਯਾਰ ਖਾਂ ਜੋਗੀ ਦੇ ਲਫ਼ਜ਼ਾਂ ਵਿਚ ਸਾਹਿਬਜ਼ਾਦੇ ਨੇ ਆਪਣੀ ਦ੍ਰਿੜ੍ਹਤਾ ਦੱਸਦਿਆਂ ਹੋਇਆਂ ਕਿਹਾ-
ਮੈਂ ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ।
ਜੀਤਾ ਤੋ ਗਿਆ ਖੈਰ, ਜੀਤਾ ਨ ਆਉਂਗਾ।
ਜ਼ਮਾਨੇ ਨੇ ਅੱਜ ਤੀਕ ਕਿਸੇ ਪਿਤਾ ਨੂੰ ਪੁੱਤਰ ਨੂੰ ਆਪੂੰ ਅਸੀਸ ਦੇ ਕੇ ਯੁੱਧ ਕਰਨ ਲਈ ਨਹੀਂ ਸੀ ਤੋਰਿਆ। ਪਰ ਪਿਤਾ ਦੇ ਦਾਨੀ ਸਤਿਗੁਰੂ ਨੇ ਸਪੁੱਤਰਾਂ ਨੂੰ ਵੀ ਧਰਮ ਦੇ ਲੇਖੇ ਲਾਉਣ ਦਾ ਨਵਾਂ ਇਤਿਹਾਸ ਰਚਿਆ। ਵੱਡੇ ਸਾਹਿਬਜ਼ਾਦੇ ਨੇ ਜੰਗ ਵਿਚ ਭੜਥੂ ਪਾ ਦਿੱਤਾ। ਹਜ਼ਾਰਾਂ ਦੁਸ਼ਟ ਹਮਲਾਵਰਾਂ ਦੇ ਆਹੂ ਲਾਹੇ। ਘੋਰ ਘਮਸਾਨ ਵਿਚ ਅਖੀਰ ਬਾਬਾ ਅਜੀਤ ਸਿੰਘ ਜ਼ੁਰਅਤ ਤੇ ਸੂਰਮਗਤੀ ਦੇ ਨਵੇਂ ਪੂਰਨੇ ਪਾਉਂਦੇ ਹੋਏ ਜਾਮ-ਏ-ਸ਼ਹਾਦਤ ਪੀ ਗਏ। ਸਾਹਿਬਜ਼ਾਦਾ ਅਜੀਤ ਸਿੰਘ ਵੱਲੋਂ ਮਚਾਏ ਘਮਸਾਨ ਦਾ ਜ਼ਿਕਰ ਇਉਂ ਕੀਤਾ ਹੈ:
”ਸ਼ਾਹਜ਼ਾਦਾ ਇ-ਜ਼ੀ ਜਾਹ ਨੇ ਭਾਗਸੀ ਚੀ ਮਚਾ ਦੀ,
ਯਿਹ ਫੌਜ ਭਗਾ ਦੀ, ਕਭੀ ਵੁਹ ਫੌਜ ਭਗਾ ਦੀ”।
ਦਸਮੇਸ਼ ਪਿਤਾ ਨੇ ਉਥੋਂ ਹੀ ਕੱਚੀ ਗੜ੍ਹੀ ਤੋਂ ਇਨ੍ਹਾਂ ਸ਼ਬਦਾਂ ਵਿਚ ਸ਼ਾਬਾਸ਼ ਦਿੱਤੀ :
”ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹ,ੋ
ਹਾਂ ਕਿਉਂ ਨ ਹੋ, ਗੋਬਿੰਦ ਕੇ ਫਰਜ਼ੰਦ ਬੜੇ ਹੋ”ੋ।
ਕੱਚੀ ਗੜ੍ਹੀ ਤੋਂ ਪਿਤਾ ਗੁਰੂ ਜੰਗ ਵੇਖ ਰਹੇ ਹਨ, ਪੁੱਤਰ ਨੂੰ ਸ਼ਹੀਦ ਹੁੰਦਾ ਦੇਖ ਜੈਕਾਰਾ ਬੁਲੰਦ ਕੀਤਾ। ਮੁਸਲਮਾਨ ਕਵੀ ਜੋਗੀ ਇਸ ਪੁਰ ਦਰਦ ਸੀਨ ਨੂੰ ਇਉਂ ਚਿਤ੍ਰਿਤ ਕਰਦਾ ਹੈ:
”ਬੇਟੇ ਕੋ ਸ਼ਹਾਦਤ ਮਿਲੀ, ਦੇਖਾ ਜੋ ਪਿਦਰ ਨੇ,
ਤੂਫ਼ਾਂ ਬਪਾ ਗ਼ਮ ਕਾ ਕਿਯਾ ਦੀਦਾ-ਏ-ਤਰ ਨੇ”।
ਇਸ ਅਨੋਖੀ ਸ਼ਹਾਦਤ ਨੂੰ ਵੇਖ ਕੇ ਗੜ੍ਹੀ ਵਿਚ ਸਾਰਿਆਂ ਸਿੰਘਾਂ ਦੀਆਂ ਅੱਖਾਂ ਵਿਚ ਨੀਰ ਆ ਗਿਆ। ਉਸ ਵਕਤ ਛੋਟੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਵੀ ਜੰਗ ਵਿਚ ਜਾਣ ਦੀ ਇਜਾਜ਼ਤ ਮੰਗੀ। ਸਿੰਘਾਂ ਨੇ ਆਪਣੇ ਹੁੰਦਿਆਂ ਸਾਹਿਬਜ਼ਾਦੇ ਨੂੰ ਇਸ ਅਸਾਵੇਂ ਯੁੱਧ ਵਿਚ ਭੇਜਣ ਦੀ ਇਜਾਜ਼ਤ ਦੇਣ ਤੋਂ ਗੁਰੂ ਪਾਤਸ਼ਾਹ ਨੂੰ ਵਰਜਣ ਲਈ ਕਿਹਾ। ਸਾਹਿਬਜ਼ਾਦੇ ਵੱਲੋਂ ਇਜਾਜ਼ਤ ਮੰਗਣ ਦੇ ਦ੍ਰਿਸ਼ ਨੂੰ ਜੋਗੀ ਜੀ ਨੇ ਇਉਂ ਜ਼ੁਬਾਂ ਦਿੱਤੀ ਹੈ:
”ਇਸ ਵਕਤ ਕਹਾ ਨੰਨ੍ਹੇ ਸੇ ਮਾਸੂਮ ਪਿਸਰ ਨੇ,
ਰੁਖਸਤ ਹਮੇਂ ਦਿਲਵਾਓ ਪਿਤਾ, ਜਾਏਂਗੇ ਮਰਨੇ।…
‘ਮਰਨੇ ਕੇ ਲਿਯੇ’ ਕਹਨੇ ਲਗੇ ‘ਜਾਈਏ ਜੰਮ ਜੰਮ,
ਰੂਠੋ ਨ ਖੁੱਦਾ ਰਾ! ਨਹੀਂ ਰੋਕੇਂਗੇ ਕਬੀ ਹਮ।
ਹਮਨੇ ਕਹਾ ਬਾਪ ਕੋ (ਪਿਤਾ ਗੁਰੂ ਤੇਗ ਬਹਾਦਰ ਸਾਹਿਬ) ਜਾਂ ਦੀਜੈ ਧਰਮ ਪਰ,
ਲੋ ਕਹਤੇ ਹੈਂ ਅਬ ਆਪ ਕੋ ਜਾਂ ਦੀਜੈ ਧਰਮ ਪਰ”।
ਧਰਤੀ ‘ਤੇ ਜ਼ਲਜ਼ਲਾ ਆ ਗਿਆ। ਅਸਮਾਨ ਨੇ ਨੀਵੀਂ ਪਾ ਲਈ, ਜਦ ਦਸਮੇਸ਼ ਪਿਤਾ ਨੇ ਇਨ੍ਹਾਂ ਸ਼ਬਦਾਂ ਨਾਲ ਆਗਿਆ ਦਿੱਤੀ:
”ਲੋ ਜਾਓ, ਸਿਧਾਰੋ, ਤੁਮੇਂ ਕਰਤਾਰ ਕੋ ਸੌਂਪਾ,
ਮਰ ਜਾਓ ਯਾ ਮਾਰੋ, ਤੁਮੇਂ ਕਰਤਾਰ ਕੋ ਸੌਂਪਾ।…
ਬੇਟਾ ਹੋ ਤੁਮ ਹੀ ਪੰਥ ਕੇ ਬੇੜੇ ਕੇ ਖਵੱਯਾ,
ਸਰ ਭੇਟ ਕਰੋ ਤਾਂਕਿ ਧਰਮ ਕੀ ਚਲੇ ਨੱਯਾ।”
ਅਵਤਾਰਾਂ, ਪੈਗ਼ੰਬਰਾਂ, ਰਸੂਲਾਂ ਵਿਚ ਕੋਈ ਐਸਾ ਸਾਬਰ ਨਹੀਂ ਆਇਆ ਜਿਸ ਨੇ ਆਪਣੇ ਪੁੱਤਰਾਂ ਨੂੰ ਆਪ ਜੰਗ ਵਿਚ ਤੋਰ ਕੇ ਸ਼ਹੀਦ ਕਰਵਾ ਇੱਕ ਹੰਝੂ ਵੀ ਨਾ ਕੇਰਿਆ ਹੋਵੇ। ਭਗਵਾਨ ਕ੍ਰਿਸ਼ਨ ਨੇ ਕੁਰੂਕਸ਼ੇਤਰ ਦੇ ਮੈਦਾਨ ਵਿਚ ‘ਗੀਤਾ’ ਸੁਣਾ ਕੇ ਅਰਜਨ ਨੂੰ ਹਥਿਆਰ ਚੁੱਕਣ ਲਈ ਅਤੇ ਮਰਨ-ਮਾਰਨ ਲਈ ਤਿਆਰ ਕੀਤਾ। ਪਰ ਗੁਰੂ ਦਸਮੇਸ਼ ਨੇ ਸਪੁੱਤਰ ਵਾਰ ਕੇ ਮੁਰਦਾ ਦੇਸ਼ਵਾਸੀਆਂ ਦੀ ਰੂਹ ਨੂੰ ਪੁਨਰ-ਜੀਵਤ ਕੀਤਾ।
”ਕਟਵਾ ਦਿਯੇ ਸ਼ਿਸ਼ ‘ਸ਼ਾਮ’ ਨੇ ਗੀਤਾ ਕੋ ਸੁਨਾ ਕਰ,
ਰੂਹ ਫੂੰਕ ਦੀ ਗੋਬਿੰਦ ਨੇ ਔਲਾਦ ਕਟਾ ਕਰ।
ਇਥੇ ਹੀ ਸੰਗਤੀ ਸ਼ਕਤੀ ਦਾ ਚਮਤਕਾਰ ਹੋਇਆ। ਜਿਸ ਸੰਗਤ ਨੂੰ ਖਾਲਸੇ ਦਾ ਰੁਤਬਾ ਬਖਸ਼ਿਆ ਸੀ-
”ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ”।
ਉਸ ਖਾਲਸੇ ਨੂੰ ਐਸੇ ਉੱਚ ਆਸਣ ‘ਤੇ ਆਸੀਨ ਕੀਤਾ:
– ”ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀ ਮੋ ਸੇ ਗਰੀਬ ਕਰੋਰ ਪਰੇ”।
– ”ਮੋ ਗ੍ਰਿਹ ਮੈਂ ਮਨ ਤੇ ਤਨ ਤੇ ਹੀ ਧਨ ਹੈ ਸਭ ਹੀ ਇਨ ਹੀ ਕ”ੋ॥
‘ਧਰਮ ਚਲਾਵਨ’ ਤੇ ‘ਪੰਥ ਪ੍ਰਚੁਰ’ ਉਦੇਸ਼ ਦੀ ਫਿਕਰ ਵਿਚ ਉਸ ਕਹਿਰ ਦੀ ਰਾਤ ਬਾਕੀ ਰਹਿੰਦੇ ਸਿੰਘਾਂ ਨੇ ਦਸਮੇਸ਼ ਪਿਤਾ ਨੂੰ ਕਿਹਾ ਕਿ ਧਰਮ ਪੰਥ ਨੂੰ ਤੁਹਾਡੀ ਅਗਵਾਈ ਦੀ ਆਵੱਸ਼ਕਤਾ ਹੈ ਇਸ ਲਈ ਤੁਸੀਂ ਗੜ੍ਹੀ ਵਿੱਚੋਂ ਚਲੇ ਜਾਓ। ਪਰ ‘ਜੂਝ ਮਰੋਂ’ ਤੋ ‘ਸਾਚ ਪਤੀਜੈ’ ਦੀ ਬਖਸ਼ਿਸ਼ ਮੰਗਣ ਵਾਲੇ ਗੁਰੂ ਕਲਗੀਧਰ ਨੇ ਇਉਂ ‘ਪੁਰ-ਜੋਸ਼ ਉੱਤਰ ਦਿੱਤਾ:
”ਹੈ ਸ਼ੌਕ ਸ਼ਹਾਦਤ ਕਾ ਹਮੇਂ ਸਭ ਸੇ ਜ਼ਿਆਦਾ,
ਸੋ ਸਰ ਭੀ ਹੋ ਕੁਰਬਾਂ ਤੋ ਨਹੀਂ ਰਬ ਸੇ ਜ਼ਿਆਦਾ”
ਇਸ ‘ਤੇ ਸਿੰਘਾਂ ਨੇ ਆਪਣੇ ਵਿੱਚੋਂ ਪੰਜ ਪਿਆਰੇ ਸਜਾ ਗੁਰੂ-ਹੁਕਮ ਦਸਮੇਸ਼ ਪਿਤਾ ਨੂੰ ਤੁਰੰਤ ਗੜ੍ਹੀ ਛੱਡਣ ਦਾ ਸੁਣਾਇਆ। ਇਸ ‘ਤੇ ਬਾਬਾ ਸੰਗਤ ਸਿੰਘ ਨੂੰ ਆਪਣੀ ਕਲਗੀ ਤੇ ਪੌਸ਼ਾਕ ਸੌਂਪ ਕੇ ‘ਨੀਚਹੁ ਊਚ ਕਰੇ ਮੇਰਾ ਗੋਬਿੰਦ’ ਦਾ ਕਰਮ ਕਰ, ਸਤਿਗੁਰੂ ਤਿੰਨ ਵਾਰ ਤਾੜੀ (ਤਾਲੀ) ਵਜਾ ਅਤੇ ਜੈਕਾਰ ਗਜਾ, ਦੋ ਸਿੰਘਾਂ ਦੇ ਨਾਲ ਤਾਰਿਆਂ ਦੀ ਰੋਸ਼ਨੀ ਵਿਚ ਬਿਖਮ ਮਾਰਗ ‘ਤੇ ਚੱਲ ਮਾਛੀਵਾੜੇ ਜਾ ਪਹੁੰਚੇ। ਬਾਕੀ ਰਹਿੰਦੇ ਸਿੰਘਾਂ ਨੇ ਇਕ-ਇਕ ਕਰਕੇ ਯੁੱਧ ਵਿਚ ਸੂਰਬੀਰਤਾ ਦੇ ਜ਼ੌਹਰ ਵਿਖਾਉਂਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ। ਪਰ ਜਾਬਰ ਦੀ ਈਨ ਨਹੀਂ ਮੰਨੀ, ਹਥਿਆਰ ਨਹੀਂ ਸੁੱਟੇ। ‘ਅਤਿ ਹੀ ਰਨ ਮੇਂ ਤਬ ਜੂਝ ਮਰੋਂ ਅਤੇ ‘ਸਵਾ ਲਾਖ ਸੇ ਏਕ ਲੜਾਊਂ’ ਦਾ ਸਿਧਾਂਤ ਰੂਪਮਾਨ ਕਰ ਗਏ।
ਦੋ ਛੋਟੇ ਸਾਹਿਬਜ਼ਾਦਿਆਂ ਨੂੰ ਦਾਦੀ ਮਾਂ, ਮਾਤਾ ਗੁਜਰੀ ਜੀ ਨਾਲ ਠੰਡੇ ਬੁਰਜ ਵਿਚ ਕੈਦ ਕੀਤਾ ਗਿਆ। ਸੱਤ ਅਤੇ ਨੌਂ ਸਾਲ ਦੇ ਦੋ ਛੋਟੇ ਗੁਰੂ-ਸਪੁੱਤਰ ਜ਼ਾਲਮ ਨਵਾਬ ਸਰਹਿੰਦ ਦੀ ਕਚਹਿਰੀ ਵਿਚ ਪੇਸ਼ ਕੀਤੇ ਗਏ। ਜ਼ਾਲਮ ਨਵਾਬ ਅੱਗੇ ਸੀਸ ਨਹੀਂ ਝੁਕਾਇਆ। ਆਪਣੇ ਦਾਦਾ ਗੁਰੁ, ਗੁਰੂ ਤੇਗ ਬਹਾਦਰ ਜੀ ਦੇ ਇਹ ਸ਼ਬਦ ਦ੍ਰਿੜ੍ਹ ਕਰ ਦਿਖਾਏ ਕਿ ਉਮਰ ਭਾਵੇਂ ਛੋਟੀ ਹੋਵੇ, ਜਾਬਰ ਦਾ ਦਬਦਬਾ ਹੋਵੇ ਪਰ ਅਧੀਨਗੀ ਨਹੀਂ ਕਬੂਲਣੀ:
‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ’ ਅਨੁਸਾਰ ਡਰ ਅਤੇ ਭੈ ਨਹੀਂ ਮੰਨਿਆ। ਸਿਰ ਝੁਕਾਏ ਬਿਨਾਂ ਪੈਰ ਅੱਗੇ ਵਧਾਏ। ਛੋਟੇ ਦਰਵਾਜ਼ੇ ਰਾਹੀਂ ਪ੍ਰਵੇਸ਼ ਕੀਤਾ। ਚੋਹੀਂ ਪਾਸੀਂ ਦੁਸ਼ਮਣਾਂ ਵਿਚ ਘਿਰੇ ਹੋਣ ਦੇ ਬਾਵਜੂਦ ‘ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹ॥’ ਦਾ ਜੈਕਾਰਾ ਬੁਲੰਦ ਕੀਤਾ।
ਪ੍ਰੇਰਨਾ, ਲਾਲਚ, ਤਾੜਨਾ, ਡਰਾਵੇ ਭੈ-ਭੀਤ ਕਰਨ ਲਈ ਤਿੰਨ ਦਿਨ ਲਗਾਤਾਰ ਕਚਿਹਰੀ ਵਿਚ ਬੁਲਾਏ ਜਾਂਦੇ ਰਹੇ। ਦਾਦੀ, ਮਾਤਾ ਗੁਜਰੀ ਜੀ ਦੀ ਮਮਤਾ ਦਾ ਵੀ ਇਮਤਿਹਾਨ ਹੋ ਰਿਹਾ ਸੀ। ਤਿੰਨੇ ਦਿਨ ਮਾਤਾ ਗੁਜਰੀ ਜੀ ਆਪਣੇ ਪਿਆਰ ਦੇ ਜਜ਼ਬਾਤਾਂ ‘ਤੇ ਕਾਬੂ ਰੱਖਦੇ ਹੋਏ, ਗੁਰੂ-ਸਪੂਤਾਂ ਨੂੰ ਸਿੱਖੀ ਸਿਦਕ ਦਾ ਸਬਕ ਦ੍ਰਿੜ੍ਹ ਕਰਾਉਂਦੇ ਹੋਏ, ਹੰਝੂਆਂ ਨੂੰ ਰੋਕ, ਧਰਮ ਤੋਂ ਕੁਰਬਾਨ ਹੋ ਜਾਣ ਦੇ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੰਦੇ ਰਹੇ। ਅਖੀਰ ਕਹਿਰ ਵਰਤਿਆ। ਨਿੱਕੀਆਂ ਮਾਸੂਮ ਜਿੰਦਾਂ ਨੂੰ ਦੀਵਾਰ ਦੀਆਂ ਨੀਂਹਾਂ ਵਿਚ ਚਿਣਨ ਦਾ ਹੁਕਮ ਹੋਇਆ। ਮਲੇਰਕੋਟਲਾ ਦੇ ਮੁਸਲਮ ਨਵਾਬ ਨੇ ਤਾਂ ਹਾਅ ਦਾ ਨਾਅਰਾ ਮਾਰਿਆ ਪਰ ਦੁਸ਼ਟ ਬ੍ਰਾਹਮਣ ਸੁੱਚਾ ਨੰਦ ਨੇ ‘ਛੋਟੇ ਸਪੋਲੀਏ’ ਆਖ ਕੇ ‘ਸਿਰ ਕੁਚਲਣ’ ਲਈ ਨਵਾਬ ਨੂੰ ਸ਼ੈਤਾਨੀ ਤਜਵੀਜ਼ ਦਿੱਤੀ। ਖੁਦਾਈ ਕਹਿਰ ਦੀ ਬਿਜਲੀ ਗਿਰੀ। ਇੱਟਾਂ ਦੀ ਦੀਵਾਰ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਠੰਡੇ ਬੁਰਜ ਵਿਚ ਮਾਤਾ ਜੀ ਨੇ ਜਦੋਂ ਇਹ ਕਹਿਰ ਵਾਪਰਦਾ ਸੁਣਿਆ ਤਾਂ ਸੁਆਸ ਚੜ੍ਹਾ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ। ਵਿਸ਼ਵ ਇਤਿਹਾਸ ਵਿਚ ਸੱਚ ਧਰਮ ਨੂੰ ਮੂਰਤੀਮਾਨ ਕਰਦਿਆਂ ਹੋਇਆਂ ਸਰਬੰਸ ਵਾਰਨ ਦੀ ਅਤੇ ਸਭ ਤੋਂ ਛੋਟੀ ਉਮਰ ਵਿਚ ਸ਼ਹੀਦ ਹੋਣ ਦੀ ਲਾਸਾਨੀ ਕੁਰਬਾਨੀ ਕੀਤੀ।
ਮਾਛੀਵਾੜੇ ਦੇ ਜੰਗਲ ਵਿਚ ‘ਪਰਮ ਪੁਰਖ ਕੋ ਦਾਸਾ’ ਨੂੰ ਸਰਹੰਦ ਤੋਂ ਮਾਹੀ ਨੇ ਇਹ ਸਿਤਮ ਦੀ ਖ਼ਬਰ ਲਿਆ ਕੇ ਸੁਣਾਈ। ਗੁਰੂ ਪਾਤਸ਼ਾਹ ਨੇ ਕਾਹੀ ਦਾ ਬੂਟਾ ਪੁੱਟਦਿਆਂ ਹੋਇਆਂ ਫ਼ਰਮਾਇਆ, ”ਇਸ ਜ਼ੁਲਮ ਨੇ ਤੁਰਕਾਂ ਦੇ ਰਾਜ ਦੀ ਜੜ੍ਹ ਪੁੱਟ ਦਿੱਤੀ ਹੈ!”
ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਦਿੱਲੀ ਦੀ ਪਾਤਸ਼ਾਹਤ ਘਟੀ ਸੀ ਤੇ ਤੁਰਕਾਂ ਦੀ ਸ਼ਕਤੀ ਕਮਜ਼ੋਰ ਹੋਈ ਸੀ। ਰਤਨ ਸਿੰਘ ਭੰਗੂ ਦੇ ਸ਼ਬਦਾਂ ਵਿਚ-
ਤਬ ਤੇ ਘਟੀ ਪਾਤਸ਼ਾਹੀ ਦਿੱਲੀ।
ਤਬ ਤੇ ਤੁਰਕ ਕਲਾ ਪਈ ਢਿੱਲੀ।
ਪਰ ਇਸ ਸ਼ਹਾਦਤ ਨੇ ਖ਼ਾਲਸੇ ਵਿਚ ਗ਼ਮ ਤੇ ਜੋਸ਼ ਦਾ ਐਸਾ ਜਜ਼ਬਾ ਭਰ ਦਿੱਤਾ ਕਿ ਕੁਝ ਸਾਲਾਂ ਬਾਅਦ ਹੀ ਜਦ ਦਸ਼ਮੇਸ਼ ਪਿਤਾ ਦੇ ਹੁਕਮ ‘ਤੇ ਬਾਬਾ ਬੰਦਾ ਸਿੰਘ ਬਹਾਦਰ ਆਇਆ ਤਾਂ ਸਿੰਘਾਂ ਨੇ ਅੱਗੇ ਵਧ-ਵਧ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ:
ਜੋਗੀ ਜੀ ਇਸ ਕੇ ਬਾਅਦ ਹੂਈ ਥੋੜੀ ਦੇਰ ਥੀ।
ਬਸਤੀ ਸਰਹਿੰਦ ਸ਼ਹਿਰ ਕੀ ਈਂਟੋਂ ਕਾ ਢੇਰ ਥੀ।
ਅਤੇ ਜ਼ਾਲਮ ਨਵਾਬ ਨੂੰ ਦੋਜ਼ਖ ਦੀ ਅੱਗ ਵਿਚ ਜਲਣ ਲਈ ਭੇਜ ਦਿੱਤਾ। ਸਰਹੰਦ’ ਤੇ ਖਾਲਸਾਈ ਫਤਹ ਦੇ ਕੇਸਰੀ ਨਿਸ਼ਾਨ ਸਾਹਿਬ ਬੁਲੰਦ ਹੋਏ। ਪਹਿਲੀ ਸਿੱਖ ਸਲਤਨਤ ਕਾਇਮ ਹੋਈ ਅਤੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਸਿੱਕਾ ਚਲਾਇਆ ਗਿਆ:
ਦੇਗ ਤੇਗ ਫਤਹ ਨੁਸਰਤ ਬੇ ਦਰੰਗ।
ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ।
ਇਉਂ ਅੱਜ ਤੋਂ ੩੦੦ ਸਾਲ ਪਹਿਲਾਂ ਧਰਤੀ ‘ਤੇ ਖਾਲਸੇ ਨੇ ਆਪਣੇ ਜਾਹੋ-ਜਲਾਲ ਦਾ ਇਤਿਹਾਸ ਰਚਿਆ ।ਇਹ ਸ਼ਹਾਦਤਾਂ ਸਿੱਖ ਪੰਥ ਲਈ ਸਦੈਵ ਅੰਮ੍ਰਿਤ ਦੀ ਵਰਖਾ ਤੇ ਰਹਿਮਤ ਦੀ ਬਾਰਸ਼ ਹਨ ਜਿਸ ਰਾਹੀਂ ਰੋਸ਼ਨ ਹੋਇਆ ਸਿੱਖੀ ਸਿਦਕ ਖਾਲਸੇ ਦੇ ਅਜਿੱਤ ਹੋਣ ਦੀ ਅਤੇ ਸਦ ਵਿਗਾਸ ਤੇ ਚੜ੍ਹਦੀਆਂ ਕਲਾਂ ‘ਚ ਰੱਖਣ ਦਾ ਅਮੁੱਕ ਪ੍ਰੇਰਨਾ ਸ੍ਰੋਤ ਹੈ। ਇਹ ਪੰਥ ਦਾ ਕਰਬਲਾ ਦਾ ਮੈਦਾਨ ਹੈ ਜੋ ਸਿੱਖੀ ਨੂੰ ਸਦਜੀਵਤ ਰੱਖਦਾ ਹੈ:
ਜ਼ਿੰਦਾ ਹੋਤਾ ਹੈ ਇਸਲਾਮ ਹਰ ਕਰਬਲਾ ਕੇ ਬਾਦ।
ਅੱਜ ਦਸਮੇਸ਼ ਪਿਤਾ ਦੇ ਦੱਸੇ ਧਰਮ ਪੰਥ ਦੇ ਮਾਰਗ ਤੋਂ ਦੂਰ ਨਸ਼ਿਆਂ, ਫੈਸ਼ਨਪ੍ਰਸਤੀ, ਗੁਰੂ ਬਖਸ਼ੇ ਕੇਸਾਂ ਨੂੰ ਅਤੇ ਦਸਤਾਰ ਨੂੰ ਤਿਲਾਂਜਲੀ ਦੇ ਰਹੇ ਨੌਜਵਾਨਾਂ ਨੂੰ ਦਸ਼ਮੇਸ਼ ਪਿਤਾ ਦੇ ਇਹ ਬਚਨ ਯਾਦ ਰੱਖਣੇ ਬਣਦੇ ਹਨ- ਜਦ ਮਾਤਾ ਸੁੰਦਰੀ ਜੀ ਨੇ ਗੁਰੂ ਦਸਮੇਸ਼ ਜੀ ਨੂੰ ਪੁੱਛਿਆ ਕਿ ਮੇਰੇ ਪੁੱਤਰ ਕਿੱਥੇ ਹਨ ਤਾਂ ਗੁਰੂ ਪਾਤਸ਼ਾਹ ਨੇ ਸਿੱਖ ਸੰਗਤ ਵੱਲ ਇਸ਼ਾਰਾ ਕਰ, ਇਉਂ ਫ਼ਰਮਾਇਆ:
ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ।
ਚਾਰ ਮੂਏ ਤੋਂ ਕਿਆ ਭਇਆ, ਜੀਵਤ ਕਈ ਹਜ਼ਾਰ?
ਵਰਤਮਾਨ ਵਿਚ ਸਿੱਖ ਪੰਥ ਭਾਵੇਂ ਆਪਣੀ ਹਸਤੀ ਤੋਂ, ਆਪਣੀ ਤਵਾਰੀਖ ਤੋਂ ਬੇਖਬਰ ਹੈ- ਵਰਤਮਾਨ ਸਿੱਖ ਪੰਥ ਦੇ ਆਕਾਸ਼ ‘ਤੇ ਕਾਲੇ ਬੱਦਲਾਂ ਵਾਂਗ ਛਾਇਆ ਹੈ ਪਰ ਇਹ ਲਾਸਾਨੀ ਕੁਰਬਾਨੀ ਸਿੱਖੀ ਦੇ ਉਜਵਲ ਭਵਿੱਖਤ ਦੀ ਗਰੰਟੀ ਹੈ। ਵੀਹਵੀਂ ਸਦੀ ਵਿਚ ਹੋਏ ਹਿੰਦੀ ਦੇ ਸੁਪ੍ਰਸਿੱਧ ਕਵੀ ਸ੍ਰੀ ਮੈਥਲੀ ਸ਼ਰਨ ਗੁਪਤ ਦੇ ਕਾਵਿ ਦੇ ਇਹ ਅਮਰ ਸ਼ਬਦ ਉਪਰੋਕਤ ਵਿਚਾਰ ਦੀ ਪੁਸ਼ਟੀ ਕਰਦੇ ਹਨ:
ਜਿਸ ਦੇਸ਼ ਵ ਜਾਤੀ ਕੇ ਬੱਚੇ ਦੇ ਸਕਤੇ ਹੈਂ ਯੂੰ ਬਲਿਦਾਨ।
ਵਰਤਮਾਨ ਉਸ ਕਾ ਕੁਛ ਭੀ ਹੋ ਪਰ ਭਵਿਸ਼ਯ ਹੈ ਮਹਾ ਮਹਾਨ।

Books on Indian History

Local History Department has mounted an exhibit of Berkshire County historical books that have been reprinted for use by today’s students and … ($7.50); The Western Boundary of Massachusetts: a study of Indian and Colonial History by Franklin L Pope ($7.50); History of West …

Books on Sikh History

part takes up the issues raised in the ’Perspectives on the Sikh Tradition’, a book on Sikh Studies, edited by Justice Gurdev … of the Sikh scripture, omitting reference to half a dozen books specifically dealing with the subject. McLeod has not cared to examine …

Punjabi language

Punjabi ) writing system and pygmy contemporary punjabi suits stamp pronunciationIntroduction. Options all for Punjabi … weigh on… Go to town on board since Punjabi into Xhosa language . …Aspiration: Punjabi RadioOffers Bhangra info, videos, lyrics, and …

View of good punjabi writers

lecture by Pervez Hoodbhoy at the Indus Valley School of Art and Architecture, Karachi, 9 December 2006.] It is indeed a pleasure … and socialization, they have accepted a certain point of view and acquired certain tastes. Fortunately, most will accept – even if …

punjabi kavita

ਹਰ ਕੋਈ ਇਵੇਂ ਕਰਦਾ ਹੈ,
ਦੌੜਾਕ ਮੇਖਾਂ ਪਰਖਦਾ ਹੈ,
ਕਾਰੀਗਰ ਸੰਦ ਬਦਲਦਾ ਹੈ,
ਕਿਸਾਨ ਦੁਵਾਰਾ ਬੀਜਦਾ ਹੈ,
ਮਜ਼ਦੂਰ ਨਵੀਂ ਸੜਕ ਫੜਦਾ ਹੈ,
ਮੈਂ ਵੀ ਅਭਿਆਸ ਕਰਾਂਗਾ,
ਅੱਜ ਹਾਰ ਦਾ ਦਿਨ ਸੀ,
ਕੱਲ ਜਿੱਤ ਲਈ ਸਾਜਰੇ ਉੱਠਾਂਗਾਂ;
Read it in Roman Script

everyone does like that
athlete checks the spikes
smith changes the tools
peasant sows again
labourer starts working on a new road
i will also practice the same
it was a day of loss
i will rise up early
for a win tomorrow

Source:This poem is by Harpreet Singh , a budding poet . An Engineering Graduate from GNE Ludhiana . Earns his livelihood in Lecister, England. He has published a book of poems “Dhupp di Chaanve”.

ਅੱਗ ਨੂੰ ਹਵਾ/spreading fire
Posted October 3, 2009
Filed under: Gorakh Pandey | Tags: Gorakh Pandey, hindi, Poetry, Punjabi, Translation
Comments (1)
ਹਜ਼ਾਰਾਂ ਸਾਲ ਪੁਰਾਣਾ ਹੈ
ਉਹਨਾ ਦਾ ਗੁੱਸਾ
ਹਜ਼ਾਰਾਂ ਸਾਲ ਪੁਰਾਣੀ ਹੈ
ਉਹਨਾ ਦੀ ਤਲਖੀ
ਮੈਂ ਉਹਨਾ ਦੇ ਖਿੱਲਰੇ ਹੋਏ ਲਫ਼ਜ਼ ਜ਼ਾਹਿਰ ਕਰ ਰਿਹਾਂ
ਲੈਅ ਅਤੇ ਤਾਲ ਨਾਲ
ਤੁਸੀਂ ਡਰ ਰਹੇ ਹੋ ਕਿ
ਮੈਂ ਅੱਗ ਨੂੰ ਹਵਾ ਦੇ ਰਿਹਾਂ

————-

It’s thousands of years old
their anger
thousands of years old
is their bitterness
I am only returning their scattered words
with rhyme and rhythm
and you fear that
I am spreading fire.

Source: The poem is written by Hindi poet Gorakh Pandey. The English translation is from an article ‘The Rebel‘ by Rahul Pandita. Article is worth a read too.

Punjabi translation is by Yours Truly

ਆਇਆ ਨੰਦ ਕਿਸ਼ੋਰ/ aiya nand kishor
Posted September 22, 2009
Filed under: Surjeet Patar | Tags: migration, Poetry, punjab, Punjabi
Comments (2)
ਪਿੱਛੇ ਪਿੱਛੇ ਰਿਜ਼ਕ ਦੇ
ਆਇਆ ਨੰਦ ਕਿਸ਼ੋਰ
ਚੱਲ ਕੇ ਦੂਰ ਬਿਹਾਰ ਤੋਂ
ਗੱਡੀ ਬੈਠ ਸਿਆਲਦਾ
ਨਾਲ ਬਥੇਰੇ ਹੋਰ

ਰਾਮ ਕਲੀ ਵੀ ਨਾਲ ਸੀ
ਸੁਘੜ ਲੁਗਾਈ ਓਸ ਦੀ
ਲੁਧਿਆਣੇ ਦੇ ਕੋਲ ਹੀ
ਇਕ ਪਿੰਡ ਬਾਹੇਵਾਲ ਵਿਚ
ਜੜ ਲੱਗੀ ਤੇ ਪੁੰਗਰੀ
ਰਾਮ ਕਾਲੀ ਦੀ ਕੁੱਖ ਚੋਂ
ਜਨਮੀ ਬੇਟੀ ਓਸਦੀ
ਨਾਂ ਰੱਖਿਆ ਸੀ ਮਾਧੁਰੀ

ਕੱਲ ਮੈਂ ਦੇਖੀ ਮਾਧੁਰੀ
ਓਸੇ ਪਿੰਡ ਸ੍ਕੂਲ ਵਿੱਚ
ਗੁੱਤਾਂ ਬੰਨ ਕੇ ਰਿਬਨ ਵਿੱਚ
ਸੋਹਣੀ ਫੱਟੀ ਪੋਚ ਕੇ
ਊੜਾ ਐੜਾ ਲਿਖ ਰਹੀ

ਊੜਾ ਐੜਾ ਲਿਖ ਰਹੀ ?
ਬੇਟੀ ਨੰਦ ਕਿਸ਼ੋਰ ਦੀ
ਕਿੰਨਾ ਗੂੜ੍ਹਾ ਸਾਕ ਹੈ
ਅੱਖਰਾਂ ਦਾ ਤੇ ਰਿਜ਼ਕ ਦਾ

ਏਸੇ ਪਿੰਡ ਦੇ ਲਾਡਲੇ
ਪੋਤੇ ਅੱਛਰ ਸਿੰਘ ਦੇ
ਬਹਿ ਬਾਪੂ ਦੀ ਕਾਰ ਵਿਚ
ਲੁਧਿਆਣੇ ਆਂਵਦੇ
ਕੌਨਵੇਂਟ ਵਿੱਚ ਪੜ੍ਹ ਰਹੇ
ABCD ਸਿੱਖ ਦੇ

ABCD ਸਿੱਖ ਦੇ ?
ਪੋਤੇ ਅੱਛਰ ਸਿੰਘ ਦੇ
ਕਿੰਨਾ ਗੂੜ੍ਹਾ ਸਾਕ ਹੈ
ਅੱਖਰ ਅਤੇ ਅਕਾਂਕਸ਼ਾ

ਪਿੱਛੇ ਪਿੱਛੇ ਰਿਜ਼ਕ
ਆਇਆ ਨੰਦ ਕਿਸ਼ੋਰ
ਚੱਲ ਕੇ ਦੂਰ ਬਿਹਾਰ ਤੋਂ
ਗੱਡੀ ਬੈਠ ਸਿਆਲਦਾ

Read it in Roman script

—————————————–
there came Nand Kishore

in the pursuit of a living
there came Nand Kishore
from far lands of Bihar
on board Siaalda Express
along with many more

along came Ram Kali
his pretty bride
at a village Baahevaal
near Ludhiana
Ram Kali’s womb
rooted and sprouted
gave birth to his daughter
they named her Madhuri

yesterday, i saw Madhuri
at the same village school
wearing ribbons on her pigtails
scribbling on her writing board
‘oorha airha’ the first alphabets of Punjabi

scribbling on her writing board
oorha airha ?
the daughter of Nand Kishore
so surreal is the relation of
alphabets and a living

apple of eyes of the same village
grandchildren of Achchar singh
ride their dad’s car
go to convent school in Ludhiana
to learn ABCD

to learn ABCD?
grandchildren of Achchar singh
so surreal is the relation of
alphabets and aspirations

in the pursuit of a living
there came Nand Kishore
from far lands of Bihar
on board Siaalda Express
along with many more